ਦੇਸ਼ ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਕੁਆਰਟਰ ਫਾਈਨਲ ’ਚ ਹਾਰੀ – Punjabi Tribune By Mehra Media Team August 10, 2024 0 159 Share FacebookXPinterestWhatsApp Must read Jackpot (Official Video) Cheema Y | Gur Sidhu September 8, 2026 Behbal Kalan Firing Case : ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ September 8, 2026 ਹੰਗਾਮੇ ਤੋਂ ਬਾਅਦ ਫਰਾਂਸ ਦਾ ਐਫਿਲ ਟਾਵਰ ਬੰਦ! ਹਿੰਦੂ ਡੈਲੀਗੇਸ਼ਨ ਦੇ ਦੌਰੇ ਵੇਲੇ ਹਟਾਈ ਗਈ ਮਹਿਲਾ ਮੁਲਾਜ਼ਮ September 8, 2026 Rahul Gandhi : ਰਾਹੁਲ ਗਾਂਧੀ ਨੂੰ ਹਾਈ ਕੋਰਟ ਤੋਂ ਝਟਕਾ, PM ਮੋਦੀ ਖ਼ਿਲਾਫ਼ ਟਿੱਪਣੀ ਨਾਲ ਜੁੜਿਆ ਮਾਮਲਾ September 8, 2026 Mehra Media Teamhttps://punjabimedia.in ਪੈਰਿਸ, 10 ਅਗਸਤਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਨੂੰ ਪੈਰਿਸ ਓਲੰਪਿਕ ਮਹਿਲਾ ਕੁਸ਼ਤੀ ਦੇ 76 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਕਿਰਗਿਜ਼ਸਤਾਨ ਦੀ ਆਇਪੈਰੀ ਮੈਡੇਤ ਖਿਲਾਫ ਬਰਾਬਰੀ ਤੋਂ ਬਾਅਦ ਆਖਰੀ ਅੰਕ ਗੁਆਉਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣਾ ਪਹਿਲਾ ਓਲੰਪਿਕ ਖੇਡ ਰਹੀ 21 ਸਾਲਾਂ ਦੀ ਰੀਤਿਕਾ ਨੇ ਸਿਖਰਲਾ ਦਰਜਾ ਪ੍ਰਾਪਤ ਪਹਿਲਵਾਨ ਨੂੰ ਸਖਤ ਟੱਕਰ ਦਿੱਤੀ ਅਤੇ ਸ਼ੁਰੂਆਤੀ ਪੀਰੀਅਡ ਵਿੱਚ ਉਹ ਇਕ ਅੰਕ ਦੀ ਬੜ੍ਹਤ ਬਣਾਉਣ ਵਿੱਚ ਸਫਲ ਰਹੀ। ਦੂਜੇ ਪੀਰੀਅਡ ਵਿੱਚ ਰੀਤਿਕਾ ਨੇ ਸਖਤ ਟੱਕਰ ਦੇਣ ਦੇ ਬਾਵਜੂਦ ‘ਪੈਸੀਵਿਟੀ (ਅਤਿ ਰੱਖਿਆਤਮਕ ਰਵੱਈਆ)’ ਕਾਰਨ ਇਕ ਅੰਕ ਗੁਆਇਆ ਜੋ ਕਿ ਇਸ ਮੈਚ ਦਾ ਆਖਰੀ ਅੰਕ ਸਾਬਿਤ ਹੋਇਆ। ਨਿਯਮਾਂ ਮੁਤਾਬਕ ਮੁਕਾਬਲਾ ਬਰਾਬਰ ਰਹਿਣ ’ਤੇ ਆਖਰੀ ਅੰਕ ਬਣਾਉਣ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਗਿਆ ਹੈ। ਕਿਰਗਿਜ਼ਸਤਾਨ ਦੀ ਪਹਿਲਵਾਨ ਜੇ ਫਾਈਨਲ ਵਿੱਚ ਪਹੁੰਚਦੀ ਹੈ ਤਾਂ ਰੀਤਿਕਾ ਕੋਲ ਰੈਪਚੇਜ਼ ਨਾਲ ਕਾਂਸੀ ਤਗ਼ਮਾ ਹਾਸਲ ਕਰਨ ਦਾ ਮੌਕਾ ਹੋਵੇਗਾ। ਇਸ ਭਾਰ ਵਰਗ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਪਹਿਲਵਾਨ ਰੀਤਿਕਾ ਨੇ ਇਸ ਤੋਂ ਪਹਿਲਾਂ ਤਕਨੀਕੀ ਮੁਹਾਰਤ ਨਾਲ ਜਿੱਤ ਹਾਸਲ ਕਰ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹੰਗਰੀ ਦੀ ਬਰਨਾਡੇਟ ਨੇਗੀ ਨੂੰ 12-12 ਤੋਂ ਤਕਨੀਕੀ ਮੁਹਾਰਤ ਨਾਲ ਹਰਾਇਆ। ਰੀਤਿਕਾ ਪਹਿਲੇ ਪੀਰੀਅਡ ਵਿੱਚ 4-0 ਨਾਲ ਅੱਗੇ ਸੀ ਪਰ ਉਸ ਨੇ ਦੂਜੇ ਪੀਰੀਅਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਅੱਠਵਾਂ ਦਰਜਾ ਪ੍ਰਾਪਤ ਪਹਿਲਵਾਨ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ। ਰੀਤਿਕਾ ਨੇ ਰੱਖਿਆਤਮਕ ਖੇਡ ਨਾਲ ਸ਼ੁਰੂਆਤ ਕੀਤੀ ਅਤੇ ਹੰਗਰੀ ਦੀ ਪਹਿਲਵਾਨ ਦੇ ਹਮਲੇ ਨੂੰ ਸ਼ਾਨਦਾਰ ਢੰਗ ਨਾਲ ਰੋਕਣ ਵਿੱਚ ਸਫਲ ਰਹੀ। ਰੀਤਿਕਾ ਨੂੰ ਇਸ ਤੋਂ ਬਾਅਦ ਪੈਸੀਵਿਟੀ ਕਰ ਕੇ ਰੈਫਰੀ ਨੇ ਚਿਤਾਵਨੀ ਦਿੱਤੀ ਅਤੇ ਇਸ ਪਹਿਲਵਾਨ ਕੋਲ ਅੰਗੇ 30 ਸਕਿੰਟ ਵਿੱਚ ਅੰਕ ਬਣਾਉਣ ਦੀ ਚੁਣੌਤੀ ਸੀ। ਬਰਨਾਡੇਟ ਨੇ ਰੀਤਿਕਾ ਦੇ ਪੈਰ ’ਤੇ ਹਮਲਾ ਕੀਤਾ ਪਰ ਭਾਰਤੀ ਪਹਿਲਵਾਨ ਨੇ ਫਲਿੱਪ ਕਰ ਕੇ ਸ਼ਾਨਦਾਰ ਬਚਾਅ ਤੋਂ ਬਾਅਦ ਮੋੜਵੇਂ ਹਮਲੇ ਨਾਲ ਦੋ ਵਾਰ ਦੋ ਅੰਕ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ। ਸ਼ੁਰੂਆਤੀ ਪੀਰੀਅਡ ਵਿੱਚ 0-4 ਨਾਲ ਪਛੜਨ ਵਾਲੀ ਹੰਗਰੀ ਦੀ ਪਹਿਲਵਾਨ ਨੇ ਦੋ ਅੰਕ ਹਾਸਲ ਕਰ ਕੇ ਵਾਪਸੀ ਕੀਤੀ ਪਰ ਰੀਤਿਕਾ ਨੇ ਇਸ ਤੋਂ ਬਾਅਦ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਰੀਤਿਕਾ ਨੇ ਵਿਰੋਧੀ ਖਿਡਾਰਨ ਨੂੰ ਟੇਕਡਾਊਨ ਕਰ ਕੇ ਦੋ ਅੰਕ ਹਾਸਲ ਕਰਨ ਤੋਂ ਬਾਅਦ ਲਗਾਤਾਰ ਤਿੰਨ ਵਾਰ ਆਪਣੇ ਦਾਅ ’ਤੇ ਦੋ-ਦੋ ਅੰਕ ਹਾਸਲ ਕੀਤੇ ਜਿਸ ਕਰ ਕੇ ਰੈਫਰੀ ਨੂੰ 29 ਸਕਿੰਟ ਪਹਿਲਾਂ ਹੀ ਮੈਚ ਰੋਕਣਾ ਪਿਆ। -ਪੀਟੀਆਈ News Source link TagsPunjabiTribuneਹਡਹਰਕਆਰਟਰਚਪਹਲਵਨਫਈਨਲਭਰਤਰਤਕ Share FacebookXPinterestWhatsApp Previous articleHealth : ਮਰਦਾਂ ਦੇ ਬੇਜਾਨ ਕਮਜ਼ੋਰ ਸਰੀਰ ਨੂੰ ਘੋੜੇ ਵਰਗੀ ਤਾਕਤ ਨਾਲ ਭਰ ਦੇਵੇਗੀ ਇਹ ਇੱਕ ਚੀਜ਼, ਰੋਜ਼ਾਨਾ ਇੰਝ ਖਾਓNext articleਬੰਗਲਾਦੇਸ਼: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਚਿਤਾਵਨੀ ਮਗਰੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਸਤੀਫ਼ਾ ਦੇਣ ਦਾ ਫੈਸਲਾ - Advertisement - More articles Rahul Gandhi : ਰਾਹੁਲ ਗਾਂਧੀ ਨੂੰ ਹਾਈ ਕੋਰਟ ਤੋਂ ਝਟਕਾ, PM ਮੋਦੀ ਖ਼ਿਲਾਫ਼ ਟਿੱਪਣੀ ਨਾਲ ਜੁੜਿਆ ਮਾਮਲਾ September 8, 2026 Ration Card : ਇਨ੍ਹਾਂ ਰਾਸ਼ਨ ਕਾਰਡਾਂ ‘ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ September 8, 2026 Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ September 8, 2026 - Advertisement - Latest article Jackpot (Official Video) Cheema Y | Gur Sidhu September 8, 2026 Behbal Kalan Firing Case : ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ September 8, 2026 ਹੰਗਾਮੇ ਤੋਂ ਬਾਅਦ ਫਰਾਂਸ ਦਾ ਐਫਿਲ ਟਾਵਰ ਬੰਦ! ਹਿੰਦੂ ਡੈਲੀਗੇਸ਼ਨ ਦੇ ਦੌਰੇ ਵੇਲੇ ਹਟਾਈ ਗਈ ਮਹਿਲਾ ਮੁਲਾਜ਼ਮ September 8, 2026 Rahul Gandhi : ਰਾਹੁਲ ਗਾਂਧੀ ਨੂੰ ਹਾਈ ਕੋਰਟ ਤੋਂ ਝਟਕਾ, PM ਮੋਦੀ ਖ਼ਿਲਾਫ਼ ਟਿੱਪਣੀ ਨਾਲ ਜੁੜਿਆ ਮਾਮਲਾ September 8, 2026 ਯੁੱਧ ਵਿਚਾਲੇ ਸਸਤਾ ਹੋਇਆ ਤੇਲ, ਜਿੰਨਾ ਫਿਊਲ ਬਣ ਰਿਹਾ, ਉੰਨਾ ਕਿਉਂ ਨਹੀਂ ਵਿੱਕ ਰਿਹਾ? September 8, 2026