ਭਾਰਤੀ ਡਰਾਈਵਰ ਯੂਏਈ ਵਿੱਚ ਬਣਿਆ ਕਰੋੜਪਤੀ; 33 ਕਰੋੜ ਰੁਪਏ ਦੀ ਲਾਟਰੀ ਨਿਕਲੀ

Must read


ਦੁਬਈ, 24 ਦਸੰਬਰ

ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਭਾਰਤੀ ਡਰਾਈਵਰ ਨੇ ਹਫ਼ਤਾਵਾਰੀ ਲਾਟਰੀ ਵਿੱਚ 33 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਅਜੈ ਓਗੁਲਾ (31) ਚਾਰ ਸਾਲ ਪਹਿਲਾਂ ਦੱਖਣੀ ਭਾਰਤ ਤੋਂ ਯੂਏਈ ਆਇਆ ਸੀ। ਉਹ ਇੱਕ ਜਵੈਲਰੀ ਦੁਕਾਨ ਵਿੱਚ ਕੰਮ ਕਰਦਾ ਹੈ। ਉਸ ਨੇ ਪਹਿਲੀ ਵਾਰ ਐਮੀਰੇਟਸ ਡਰਾਅ ਇਜ਼ੀ6 ਤੋਂ ਦੋ ਟਿਕਟਾਂ ਖ਼ਰੀਦੀਆਂ। ਓਗੁਲਾ ਨੇ ‘ਗਲਫ ਨਿਊਜ਼’ ਨੂੰ ਦੱਸਿਆ ਕਿ ਉਸ ਨੇ ਆਪਣੇ ਮਾਲਕ ਦੇ ਕਹਿਣ ’ਤੇ ਐਮੀਰੇਟਸ ਡਰਾਅ ਮੋਬਾਈਲ ਐਪ ਇੰਸਟਾਲ ਕੀਤੀ ਅਤੇ ਦੋ ਟਿਕਟਾਂ ਖ਼ਰੀਦੀਆਂ। ਓਗੁਲਾ ਨੇ ਕਿਹਾ ਕਿ ਉਸ ਨੂੰ ਇਨਾਮ ਜਿੱਤੇ ਜਾਣ ਦੀ ਜਾਣਕਾਰੀ ਐਮੀਰੇਟਸ ਡਰਾਅ ਵੱਲੋਂ ਭੇਜੀ ਈ-ਮੇਲ ਰਾਹੀਂ ਮਿਲੀ। -ਪੀਟੀਆਈ





News Source link

- Advertisement -

More articles

- Advertisement -

Latest article