ਭਾਜਪਾ ਵੱਲੋਂ ਟਿਕਟ ਨਾ ਮਿਲਣ ’ਤੇ ਹਰਸ਼ਵਰਧਨ ਵੱਲੋਂ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ – Punjabi Tribune

0
230


ਨਵੀਂ ਦਿੱਲੀ, 3 ਮਾਰਚ

ਭਾਜਪਾ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਐਲਾਨੀ ਉਮੀਦਵਾਰਾਂ ਦੀ ਸੂਚੀ ਵਿੱਚ ਚਾਂਦਨੀ ਚੌਕ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਹਰਸ਼ਵਰਧਨ ਦਾ ਨਾਂ ਨਾ ਹੋਣ ਕਾਰਨ ਉਨ੍ਹਾਂ ਨੇ ਅੱਜ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਹਰਸ਼ਵਰਧਨ ਨੇ ਐਕਸ ’ਤੇ ਲੰਬੀ ਪੋਸਟ ਪਾ ਕੇ ਦੱਸਿਆ ਕਿ ਉਨ੍ਹਾਂ ਨੇ 30 ਸਾਲਾਂ ਤੋਂ ਵੱਧ ਸਮੇਂ ਦਾ ਸ਼ਾਨਦਾਰ ਚੋਣ ਕਰੀਅਰ ਦਿੱਤਾ ਹੈ ਤੇ ਉਹ ਮੁੜ ਆਪਣੇ ਕੰਮਾਂ ਜ਼ਰੀਏ ਵਾਪਸੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਜਲਵਾਯੂ ਪਰਿਵਰਤਨ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਤੀਹ ਸਾਲਾਂ ਦੇ ਸ਼ਾਨਦਾਰ ਚੋਣ ਕਰੀਅਰ ਤੋਂ ਬਾਅਦ ਉਨ੍ਹਾਂ ਸਾਰੀਆਂ ਪੰਜ ਵਿਧਾਨ ਸਭਾ ਅਤੇ ਦੋ ਸੰਸਦੀ ਚੋਣਾਂ ਮਿਸਾਲੀ ਫਰਕ ਨਾਲ ਜਿੱਤੀਆਂ। ਭਾਜਪਾ ਵੱਲੋਂ ਐਲਾਨੀ ਗਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪ੍ਰਵੀਨ ਖੰਡੇਲਵਾਲ ਨੂੰ ਚਾਂਦਨੀ ਚੌਕ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤੇ ਮੌਜੂਦਾ ਸਮੇਂ ਇਸ ਸੀਟ ਤੋਂ ਹਰਸ਼ਵਰਧਨ ਸੰਸਦ ਮੈਂਬਰ ਹਨ।



News Source link