ਭਾਜਪਾ ਦੇ ਸਥਾਪਨਾ ਮੌਕੇ ਹੁਸ਼ਿਆਰਪੁਰ ’ਚ ਸਮਾਗਮ – Punjabi Tribune

0
106


ਹਰਪ੍ਰੀਤ ਕੌਰ

ਹੁਸ਼ਿਆਰਪੁਰ, 6 ਅਪਰੈਲ

ਭਾਜਪਾ ਦੇ 46ਵੇਂ ਸਥਾਪਨਾ ਦਿਵਸ ਦੇ ਸਬੰਧ ’ਚ ਅੱਜ ਇੱਥੇ ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਮੀਡੀਆ ਪ੍ਰਭਾਰੀ ਕਮਲ ਵਰਮਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੀ ਇਸ ਮੌਕੇ ਮੌਜੂਦ ਸਨ। ਖੰਨਾ ਨੇ ਕਿਹਾ ਕਿ ਭਾਜਪਾ ਦਾ ਇਤਿਹਾਸ ਤਿਆਗ ਤੇ ਤਪੱਸਿਆ ਦੇ ਨਾਲ-ਨਾਲ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕਪੱਖੀ ਨੀਤੀਆਂ ਦੇ ਚੱਲਦਿਆਂ ਅੱਜ ਲੋਕ ਭਾਜਪਾ ਨਾਲ ਜੁੜ ਰਹੇ ਹਨ। ਨਿਪੁੰਨ ਸ਼ਰਮਾ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਪੰਡਿਤ ਦੀਨ ਦਿਆਲ ਵਰਗੇ ਮਹਾਂ ਨਾਇਕਾਂ ਨੇ ਭਾਜਪਾ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਊਚਾਈਆਂ ਤੱਕ ਪਹੁੰਚਾਇਆ ਅੱਜ ਜੋ ਭਾਜਪਾ ਦੀ ਵਿਸ਼ਾਲ ਇਮਾਰਤ ਖੜ੍ਹੀ ਹੈ, ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੇ ਅਮਿਤ ਸ਼ਾਹ ਦੇ ਮਜਬੂਤ ਇਰਾਦਿਆਂ ਨੇ ਸਾਕਾਰ ਕੀਤਾ ਹੈ। ਇਸ ਮੌਕੇ ਭਾਜਪਾ ਆਗੂ ਵਿਜੇ ਸੂਦ, ਉਮੇਸ਼ ਜੈਨ, ਸੁਧੀਰ ਸ਼ਰਮਾ, ਜਿੰਦੂ ਸੈਣੀ, ਜਸਵਿੰਦਰ ਸਿੰਘ, ਅਵਤਾਰ ਕੰਗ, ਕੁਲਵੰਤ ਕੌਰ, ਨਰਿੰਦਰ ਕੌਰ, ਮਨਜਿੰਦਰ ਸਿੰਘ ਸਿਆਣ ਆਦਿ ਮੌਜੂਦ ਸਨ।

 

ਪਾਰਟੀ ਵਰਕਰਾਂ ਨੇ ਸੋਮ ਪ੍ਰਕਾਸ਼ ਦੇ ਘਰ ਕੇਕ ਕੱਟਿਆ

ਫਗਵਾੜਾ(ਪੱਤਰ ਪ੍ਰੇਰਕ): ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਅਨੀਤਾ ਸੋਮ ਪ੍ਰਕਾਸ਼ ਦੇ ਘਰ ਭਾਰਤੀ ਜਨਤਾ ਪਾਰਟੀ ਨੇ ਆਪਣਾ 46ਵਾਂ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੀਨੀਅਰ ਲੀਡਰਸ਼ਿਪ ਦੇ ਸੰਘਰਸ਼ ਤੋਂ ਬਾਅਦ ਹੀ ਅੱਜ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਨੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਜ਼ਿਲ੍ਹਾ ਜਨਰਲ ਸੈਕਟਰੀ ਰਾਜੀਵ ਪਾਹਵਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ, ਪੰਡਿਤ ਦੀਨ ਦਿਆਲ ਉਪਾਧਿਆਏ ਤੇ ਸ਼ਯਾਮਾ ਪ੍ਰਸ਼ਾਦ ਮੁਖਰਜੀ ਦੀ ਸਮਰਪਿਤਾ ਨੂੰ ਪਾਰਟੀ ਹਮੇਸ਼ਾ ਯਾਦ ਰੱਖੇਗੀ।



News Source link