ਭਾਜਪਾ ਤੀਜੀ ਵਾਰ ਸੱਤਾ ’ਚ ਨਹੀਂ ਆਵੇਗੀ: ਮਮਤਾ

Must read


ਕੋਲਕਾਤਾ, 30 ਮਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਨਹੀਂ ਆਵੇਗੀ ਅਤੇ ਦੋਸ਼ ਲਾਇਆ ਕਿ ਭਗਵਾਂ ਪਾਰਟੀ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਜੁੜੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਦੀ ਪ੍ਰਵਾਹ ਨਹੀਂ ਕਰਦੀ। ਜਾਦਵਪੁਰ ਤੇ ਦੱਖਣੀ ਕੋਲਕਾਤਾ ਲੋਕ ਸਭਾ ਹਲਕਿਆਂ ਵਿਚਾਲੇ 12 ਕਿਲੋਮੀਟਰ ਲੰਮੇ ਰੋਡ ਸ਼ੋਅ ਦੀ ਸ਼ੁਰੂਆਤ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ, ‘‘ਅਜਿਹੀ ਸੰਭਾਵਨਾ ਹੈ ਕਿ ਜੇਕਰ ਵੋਟਾਂ ਦੀ ਗਿਣਤੀ ਪ੍ਰਕਿਰਿਆ ਸਹੀ ਢੰਗ ਨਾਲ ਹੋਈ ਤਾਂ ਭਾਜਪਾ ਇਸ ਵਾਰ ਸੱਤਾ ਹਾਸਲ ਨਹੀਂ ਕਰ ਸਕੇਗੀ।’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਅਹਿਮੀਅਤ ਹੁੰਦੀ ਹੈ ਅਤੇ ਇਸ ਦੀਆਂ ਕੁਝ ਸੰਵਿਧਾਨਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਹਰ ਵਾਰ ਗਿਣਤੀ ਤੋਂ ਪਹਿਲਾਂ ਉਹ 48 ਘੰਟਿਆਂ ਤੱਕ ਪ੍ਰਚਾਰ ਪਾਉਣ ਲਈ ਕਿਤੇ ਨਾ ਕਿਤੇ ਬੈਠ ਜਾਂਦੇ ਹਨ। ਉਹ ਧਿਆਨ ਲਾ ਸਕਦੇ ਹਨ ਪਰ ਕੈਮਰਿਆਂ ਦੀ ਮੌਜੂਦਗੀ ’ਚ ਅਜਿਹਾ ਕਿਉਂ?’’ -ਪੀਟੀਆਈ



News Source link

- Advertisement -

More articles

- Advertisement -

Latest article