ਪਰਸ਼ੋਤਮ ਬੱਲੀ
ਬਰਨਾਲਾ, 30 ਸਤੰਬਰ
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਬਰਨਾਲਾ ਦਾ ਡੈਲੀਗੇਟ ਇਜਲਾਸ ਇੱਥੇ ਕੋਠੇ ਰਸੂਲਪੁਰ ਵਿਖੇ ਕੀਤਾ ਗਿਆ। ਇਜਲਾਸ ਨਿਗਰਾਨ ਵਜੋਂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਅਤੇ ਅਮਰਜੀਤ ਕੌਰ ਹਾਜ਼ਰ ਰਹੇ। ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ ਨੇ ਜਿੱਥੇ ਕਿਸਾਨੀ ਤੇ ਕਿਰਤੀ ਲੋਕਾਈ
ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਉੱਥੇ ਕਿਹਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਸਮੇਤ ਹੋਰ ਤਬਕਿਆਂ ਦੀ ਇੱਕਜੁੱਟਤਾ ਨਾਲ ਲੜੇ ਜਾਣ ਵਾਲੇ ਸੰਘਰਸ਼ਾਂ ਦਾ ਹੋਵੇਗਾ। ਡੈਲੀਗੇਟਾਂ ਨੇ ਸਰਬਸੰਮਤੀ ਨਾਲ 15 ਮੈਂਬਰੀ ਬਲਾਕ ਕਮੇਟੀ ਅਤੇ ਅਹੁਦੇਦਰਾਂ ਦੀ ਚੋਣ ਕੀਤੀ ਗਈ।

News Source link
#ਭਕਯ #ਡਕਦ #ਦ #ਬਲਕ #ਬਰਨਲ #ਦ #ਜਥਬਦਕ #ਚਣ #ਇਜਲਸ #ਬਬ #ਸਘ #ਖਡਕਲ #ਪਰਧਨ #ਤ #ਕਲਵਦਰ #ਉਪਲ #ਜਰਨਲ #ਸਕਤਰ #ਬਣ