ਭਵਾਨੀਗੜ੍ਹ: ਦਸਵੀਂ ਦੀ ਮੈਰਿਟ ਸੂਚੀ ’ਚ ਆਈਆਂ ਵਿਦਿਆਰਥਣਾਂ ਨੂੰ ਭਰਾਜ ਨੇ ਘਰ ਖਾਣੇ ’ਤੇ ਸੱਦਿਆ

0
207


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 31 ਮਈ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਐਲਾਨੇ ਨਤੀਜੇ ਵਿੱਚ ਸੰਗਰੂਰ ਜ਼ਿਲ੍ਹੇ ’ਚੋਂ ਅਤੇ ਪੰਜਾਬ ਵਿੱਚ ਰੈਂਕ ਹਾਸਲ ਕਰਨ ਵਾਲੀਆਂ ਭਵਾਨੀਗੜ੍ਹ ਬਲਾਕ ਦੀਆਂ 5 ਹੋਣਹਾਰ ਵਿਦਿਆਰਥਣਾਂ ਨੂੰ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਆਪਣੀ ਰਿਹਾਇਸ਼ ਵਿਖੇ ਦੁਪਹਿਰ ਦੇ ਖਾਣੇ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਸਵੀਂ ਜਮਾਤ ਵਿੱਚੋਂ ਪੰਜਾਬ ਦੀ ਮੈਰਿਟ ਸੂਚੀ ਵਿੱਚ ਸ਼ਾਮਲ ਵਿਦਿਆਰਥਣ ਜਸਮੀਤ ਕੌਰ ਭਵਾਨੀਗੜ੍ਹ, ਅਰਸ਼ਦੀਪ ਕੌਰ ਘਰਾਚੋਂ, ਯਾਦਪ੍ਰੀਤ ਕੌਰ ਬਾਸੀਅਰਖ, ਅਮਾਨਤ ਕੌਰ ਸਕਰੌਦੀ, ਅਨਮੋਲਪ੍ਰੀਤ ਕੌਰ ਦਾ ਸਨਮਾਨ ਕਰਦਿਆਂ ਕਿਹਾ ਕਿ ਅਜੋਕੇ ਦੌਰ ਅੰਦਰ ਲੜਕੀਆਂ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਬੱਚੀਆਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੜ੍ਹਾਈ ਨੂੰ ਉਚੇਚੇ ਤੌਰ ਤੇ ਤਰਜੀਹ ਦਿੱਤੀ ਗਈ ਹੈ। 





News Source link