ਫ਼ਿਰੋਜ਼ਾਬਾਦ, 15 ਫਰਵਰੀ
ਮਹਾਕੁੰਭ ਤੋਂ ਪਰਤ ਰਹੇ ਰਾਜਸਥਾਨ ਦੇ ਇੱਕ 33 ਸਾਲਾ ਵਿਅਕਤੀ ਦੀ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਬੱਸ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ। ਪੁਲੀਸ ਅਨੁਸਾਰ ਬਾਕੀ ਯਾਤਰੀ ਸੁਰੱਖਿਅਤ ਹਨ। ਪੁਲੀਸ ਸੁਪਰਡੈਂਟ (ਸਿਟੀ) ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਯਾਤਰੀ ਮਹਾਂਕੁੰਭ ਵਿੱਚ ਸ਼ਾਮਲ ਹੋਣ ਲਈ ਗਏ ਸਨ। ਸੰਗਮ ’ਚ ਇਸ਼ਨਾਨ ਕਰਨ ਤੋਂ ਬਾਅਦ ਉਹ ਦਰਸ਼ਨਾਂ ਲਈ ਅਯੁੱਧਿਆ ਗਏ ਅਤੇ ਉਥੋਂ ਵਾਪਸ ਪਰਤ ਰਹੇ ਸਨ।
ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਨਾਗੌਰ ਦਾ ਰਹਿਣ ਵਾਲਾ ਪਵਨ ਸ਼ਰਮਾ ਬੱਸ ’ਚ ਸਵਾਰ 52 ਯਾਤਰੀਆਂ ’ਚ ਸ਼ਾਮਲ ਸੀ। ਸ਼ੁੱਕਰਵਾਰ ਰਾਤ ਨੂੰ ਬੱਸ ਅਯੁੱਧਿਆ ਤੋਂ ਨਾਗੌਰ ਲਈ ਰਵਾਨਾ ਹੋਈ। ਉਨ੍ਹਾਂ ਦੱਸਿਆ ਕਿ ਸਵੇਰੇ 4 ਵਜੇ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਬੱਸ ਨੂੰ ਅੱਗ ਲੱਗ ਗਈ। ਬਾਕੀ ਸਾਰੀਆਂ ਸਵਾਰੀਆਂ ਤੁਰੰਤ ਬੱਸ ਤੋਂ ਉਤਰ ਗਈਆਂ। ਪਰ ਜਦੋਂ ਇਹ ਘਟਨਾ ਵਾਪਰੀ ਤਾਂ ਸ਼ਰਮਾ ਜੋ ਸੌਂ ਰਿਹਾ ਸੀ ਅਤੇ ਬੱਸ ਦੇ ਅੰਦਰ ਫਸਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਸਾਰੇ ਯਾਤਰੀਆਂ ਨੂੰ ਇਕ ਹੋਰ ਬੱਸ ਰਾਹੀਂ ਉਨ੍ਹਾਂ ਦੀਆਂ ਵਾਪਸ ਭੇਜ ਦਿੱਤਾ ਗਿਆ ਹੈ। –ਪੀਟੀਆਈ