ਬੰਬੇ ਹਾਈ ਕੋਰਟ ਨੇ ਜੌਹਨਸਨ ਐਂਡ ਜੌਨਸਨ ਬੇਬੀ ਪਾਊਡਰ ਦੇ ਨਮੂਨਿਆਂ ਦੀ ਨਵੇਂ ਸਿਰੇ ਤੋਂ ਜਾਂਚ ਦੇ ਹੁਕਮ ਦਿੱਤੇ

0
224


ਮੁੰਬਈ, 16 ਨਵੰਬਰ

ਬੰਬੇ ਹਾਈ ਕੋਰਟ ਨੇ ਜੌਹਨਸਨ ਐਂਡ ਜੌਨਸਨ (ਜੇਐਂਡਜੇ) ਦੇ ਬੇਬੀ ਪਾਊਡਰ ਦੇ ਨਮੂਨਿਆਂ ਦੀ ਤਾਜ਼ਾ ਜਾਂਚ ਦੇ ਹੁਕਮ ਦਿੱਤੇ ਹਨ। ਇਸ ਨਾਲ ਅਦਾਲਤ ਨੇ ਕੰਪਨੀ ਨੂੰ ਉਤਪਾਦ (ਬੇਬੀ ਪਾਊਡਰ) ਬਣਾਉਣ ਦੀ ਇਜਾਜ਼ਤ ਦੇ ਦਿੱਤੀ ਪਰ ਇਸ ਨੂੰ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ। ਕੰਪਨੀ ਨੇ ਰਾਜ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਵਿੱਚੋਂ 15 ਸਤੰਬਰ ਦੇ ਹੁਕਮਾਂ ਵਿੱਚ ਲਾਇਸੈਂਸ ਰੱਦ ਕਰਨ ਲਈ ਕਿਹਾ ਗਿਆ ਸੀ ਅਤੇ 20 ਸਤੰਬਰ ਦੇ ਹੁਕਮ ਵਿੱਚ ਕੰਪਨੀ ਨੂੰ ਬੇਬੀ ਪਾਊਡਰ ਦੇ ਉਤਪਾਦਨ ਅਤੇ ਵਿਕਰੀ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਸੀ।



News Source link

LEAVE A REPLY

Please enter your comment!
Please enter your name here