ਬੰਗਾਲ: ਈਡੀ ਵੱਲੋਂ ਸ਼ਾਹਜਹਾਂ ਸ਼ੇਖ ਤੇ ਹੋਰਾਂ ਦੇ 14 ਕਰੋੜ ਦੇ ਅਸਾਸੇ ਜ਼ਬਤ

Must read


ਨਵੀਂ ਦਿੱਲੀ, 17 ਮਈ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਮੁਅੱਤਲ ਆਗੂ ਸ਼ਾਹਜਹਾਂ ਸ਼ੇਖ ਅਤੇ ਕਥਿਤ ਤੌਰ ’ਤੇ ਉਸ ਨਾਲ ਜੁੜੇ ਲੋਕਾਂ ਦੇ 14 ਕਰੋੜ ਰੁਪਏ ਤੋਂ ਵੱਧ ਦੇ ਅਸਾਸੇ ਜ਼ਬਤ ਕਰਨ ਦੇ ਨਵੇਂ ਹੁਕਮ ਦਿੱਤੇ ਹਨ। ਈਡੀ ਨੇ ਅੱਜ ਦੱਸਿਆ ਕਿ ਸ਼ੇਖ, ਉਸ ਦੇ ਭਰਾ ਸ਼ੇਖ ਆਲਮਗੀਰ, ਸ਼ੇਖ ਸੁਮਈਆ ਹਾਫ਼ਿਜ਼ੀਆ ਟਰੱਸਟ (ਜਿਸ ਦਾ ਮੁਖੀ ਆਲਮਗੀਰ ਹੈ), ਹੋਰਾਂ ਤੋਂ ਇਲਾਵਾ ਸ਼ੇਖ ਦੇ ‘ਸਹਿਯੋਗੀ’ ਅਬਦੁੱਲ ਆਲਮ ਮੌਲਾ ਤੇ ਸ਼ਿਬ ਪ੍ਰਸਾਦ ਹਾਜ਼ਰਾ ਦੇ 3.78 ਕਰੋੜ ਦੇ 17 ਬੈਂਕ ਖਾਤੇ ਅਤੇ 10.50 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article