ਬੋਰੇ ’ਚੋਂ ਮਿਲੀ ਲਾਪਤਾ ਹੋਈ ਸਾਢੇ ਤਿੰਨ ਸਾਲਾ ਬੱਚੀ ਦੀ ਲਾਸ਼

0
184


ਕੁਲਵਿੰਦਰ ਸਿੰਘ ਗਿੱਲ

ਕੁੱਪ ਕਲਾਂ, 18 ਮਾਰਚ

ਲੁਧਿਆਣਾ-ਮਾਲੇਰਕੋਟਲਾ ਮੁਖ ਮਾਰਗ ’ਤੇ ਵਸਦੇ ਪਿੰਡ ਰੋਹੀੜਾ ਧਾਗਾ ਫੈਕਟਰੀ ਦੇ ਨੇੜੇ ਇੱਕ ਸਾਡੇ ਤਿੰਨ ਸਾਲਾਂ ਬੱਚੀ ਲੜਕੀ ਦੀ ਬੋਰੇ ਵਿੱਚੋਂ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਪੁਲੀਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਖਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਮੁਲਜ਼ਮ ਨੂੰ ਨਾਮਜ਼ਦ ਕਰਨਾ ਬਾਕੀ ਸੀ। ਪਰਵਾਸੀ ਮਜ਼ਦੂਰ ਮੁਨੀਸ਼ ਬਿੰਦ ਨੇ ਦੱਸਿਆ ਕਿ ਉਹ ਕਰੀਬ 7-8 ਸਾਲਾਂ ਤੋਂ ਇੱਕ ਨਿੱਜੀ ਫੈਕਟਰੀ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਪਰਿਵਾਰ ਸਮੇਤ ਫੈਕਟਰੀ ਦੇ ਬਣੇ ਕਮਰਿਆਂ ਵਿੱਚ ਹੀ ਰਹਿੰਦਾ ਹੈ। ਉਸ ਦੀ ਧੀ ਸਵਿਤਰੀ, ਜਿਸ ਦੀ ਉਮਰ ਸਾਢੇ ਤਿੰਨ ਸਾਲ ਸੀ, ਸਵੇਰੇ ਕਰੀਬ 11 ਵਜੇ ਤੋਂ ਲਾਪਤਾ ਸੀ। ਉਸ ਨੂੰ ਆਲੇ-ਦੁਆਲੇ ਲੱਭਣ ਤੋਂ ਬਾਅਦ ਉਸਦੀ ਬੇਟੀ ਦੀ ਲਾਸ਼ ਦੁਪਹਿਰ ਵੇਲੇ ਫੈਕਟਰੀ ਦੀ ਕੰਧ ਨੇੜੇ ਸੜਕ ’ਤੇ ਲੱਗੇ ਦਰੱਖਤਾਂ ਦੇ ਕੋਲ ਬੋਰੇ ਵਿੱਚ ਖੂਨ ਨਾਲ ਲੱਥਪੱਥ ਪਈ ਮਿਲੀ ਹੈ, ਜਿਸ ਦੀ ਸੂਚਨਾ ਸਦਰ ਥਾਣਾ ਅਹਿਮਦਗੜ੍ਹ ਦੀ ਪੁਲੀਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੇ ਸਬ-ਡਿਵੀਜ਼ਨ ਅਹਿਮਦਗੜ੍ਹ ਦੇ ਡੀਐੱਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੱਚੀ ਦੀ ਬੋਰੇ ਵਿੱਚੋਂ ਮਿਲੀ ਲਾਸ਼ ਤੋਂ ਪਤਾ ਲੱਗਦਾ ਹੈ ਕਿ ਜਬਰ-ਜਨਾਹ ਤੋਂ ਬਾਅਦ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਸ ਸਬੰਧ ਵਿੱਚ ਇੱਕ ਮੁਲਜ਼ਮ ਭਾਨੂ ਪੁੱਤਰ ਅਰਜਨ ਵਾਸੀ ਬਿਹਾਰ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ ਹੈ। ਪੁਲੀਸ ਕੇਸ ਦਰਜ ਕਰ ਰਹੀ ਹੈ ਅਤੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।



News Source link