PNB Account Holders: ਬੈਂਕ ਧਾਰਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਧਾਰਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ, ਬੈਂਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਗਾਹਕਾਂ ਲਈ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ, ਜਿਸ ਅਨੁਸਾਰ ਕੁਝ ਖਾਸ ਬੈਂਕ ਖਾਤਿਆਂ ਨੂੰ 16 ਅਪ੍ਰੈਲ 2026 ਤੋਂ ਬੰਦ ਕਰ ਦਿੱਤਾ ਜਾਵੇਗਾ।
ਬੈਂਕ ਵੱਲੋਂ ਜਾਰੀ ਚਿਤਾਵਨੀ ਸਾਰੇ ਗਾਹਕਾਂ ਲਈ ਨਹੀਂ ਹੈ, ਸਗੋਂ ਇਹ ਉਨ੍ਹਾਂ ਖਾਤਿਆਂ ‘ਤੇ ਲਾਗੂ ਹੋਵੇਗੀ ਜੋ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਹੀਂ ਹਨ। ਬੈਂਕ ਅਨੁਸਾਰ ਜਿਨ੍ਹਾਂ ਖਾਤਿਆਂ ਵਿੱਚ ਪਿਛਲੇ 3 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਜਿਨ੍ਹਾਂ ਖਾਤਿਆਂ ਵਿੱਚ ਬੈਲੇਂਸ ਜ਼ੀਰੋ (0) ਹੈ।
ਇਨ੍ਹਾਂ ਖਾਤਿਆਂ ਨੂੰ ਕੀਤਾ ਜਾਏਗਾ ਬੰਦ
ਆਰ.ਬੀ.ਆਈ. (RBI) ਦੇ ਨਿਯਮਾਂ ਅਨੁਸਾਰ, ਜਿਨ੍ਹਾਂ ਬਚਤ ਜਾਂ ਚਾਲੂ ਖਾਤਿਆਂ ਵਿੱਚ 2 ਸਾਲ ਤੋਂ ਵੱਧ ਸਮੇਂ ਲਈ ਕੋਈ ‘ਗਾਹਕ-ਪ੍ਰੇਰਿਤ ਲੈਣ-ਦੇਣ’ ਨਹੀਂ ਹੁੰਦਾ, ਉਨ੍ਹਾਂ ਨੂੰ ‘ਨਿਸ਼ਕਿਰਿਆ ਖਾਤਾ’ (inoperative account) ਮੰਨਿਆ ਜਾਂਦਾ ਹੈ ਅਤੇ ਬੈਂਕ ਹੁਣ ਅਜਿਹੇ ਖਾਤਿਆਂ ਨੂੰ ਬੰਦ ਕਰਨ ਜਾ ਰਿਹਾ ਹੈ।
ਗਾਹਕਾਂ ਨੂੰ ਕਰਵਾਉਣਾ ਪਏਗਾ ਇਹ ਕੰਮ
ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਦੇ ਖਾਤੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ, ਉਨ੍ਹਾਂ ਨੂੰ 15 ਅਪ੍ਰੈਲ 2026 ਤੋਂ ਪਹਿਲਾਂ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਕੇਵਾਈਸੀ (KYC) ਕਰਵਾਉਣਾ ਹੋਵੇਗਾ। ਜੇਕਰ 15 ਅਪ੍ਰੈਲ ਤੱਕ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਤਾਂ 16 ਅਪ੍ਰੈਲ ਤੋਂ ਅਜਿਹੇ ਬੈਂਕ ਖਾਤੇ ਬਿਨਾਂ ਕਿਸੇ ਹੋਰ ਸੂਚਨਾ ਦੇ ਬੰਦ ਕਰ ਦਿੱਤੇ ਜਾਣਗੇ।
ਖਾਤੇ ਨੂੰ ਦੁਬਾਰਾ ਚਾਲੂ ਰੱਖਣ ਲਈ ਗਾਹਕਾਂ ਨੂੰ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾਣਾ ਪਵੇਗਾ। ਉੱਥੇ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਫਾਰਮ ਭਰ ਕੇ ਕੇਵਾਈਸੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਗਾਹਕ ਆਪਣੀ ਨਜ਼ਦੀਕੀ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ