ਪੱਤਰ ਪ੍ਰੇਰਕ
ਪਾਇਲ, 4 ਦਸੰਬਰ
ਵਾਤਾਵਰਨ ਪ੍ਰੇਮੀ ਅਤੇ ਪੀਏਸੀ ਕਮੇਟੀ ਮੱਤੇਵਾੜਾ (ਜੰਗਲ ਤੇ ਪਾਣੀ ਬਚਾਓ) ਦੇ ਨੁਮਾਇੰਦੇ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਅੱਜ ਇਥੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਵਿੱਚ ਅਕਾਲੀ ਵਰਕਰਾਂ ਨੂੰ 1 ਲੱਖ 25 ਹਜ਼ਾਰ ਬੂਟੇ ਲਗਾਉਣ ਤੇ ਸੇਵਾ ਸੰਭਾਲ ਕਰਨ ਦਾ ਦਿੱਤਾ ਹੁਕਮ ਇੱਕ ਸ਼ਲਾਘਾਯੋਗ ਕਦਮ ਹੈ, ਜੋ ਵਾਤਾਵਰਨ ਨੂੰ ਬਚਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲਅ ਅਤੇ ਸ਼ੁੱਧਤਾ ਲਈ ਵੱਖ-ਵੱਖ ਪੱਧਰਾਂ ’ਤੇ ਹਰੇਕ ਸੰਸਥਾ, ਸੰਗਠਨ ਅਤੇ ਸਮਾਜ ਭਲਾਈ ਕਮੇਟੀਆਂ ਪੂਰੇ ਜੋਸ਼ ਨਾਲ ਕਾਰਜਸ਼ੀਲ ਹਨ।