ਬਿਹਾਰ ਵਿੱਚ ਪੁਲ ਦਾ ਹਿੱਸਾ ਇਕ ਪਾਸੇ ਝੁਕਿਆ

Must read


ਜਮੁਈ, 16 ਸਤੰਬਰ

ਬਿਹਾਰ ਦੇ ਜਮੁਈ ਜ਼ਿਲ੍ਹੇ ਵਿੱਚ ਬਰਨਾਰ ਨਦੀ ਉੱਤੇ ਬਣੇ ਬੇਲੀ ਪੁਲ ਦਾ ਹਿੱਸਾ ਇੱਕ ਪਾਸੇ ਝੁਕ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੇਲੀ ਪੁਲ ਦਾ ਇੱਕ ਹਿੱਸਾ ਅਚਾਨਕ ਇੱਕ ਪਾਸੇ ਛੇ ਇੰਚ ਝੁਕ ਗਿਆ। ਇਸ ਪੁਲ ’ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ ਅਤੇ ਤਕਨੀਕੀ ਮਾਹਰ ਮੁਰੰਮਤ ਕਰ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਅਭਿਲਾਸ਼ਾ ਸ਼ਰਮਾ ਨੇ ਕਿਹਾ ਕਿ ਸੜਕ ਨਿਰਮਾਣ ਵਿਭਾਗ ਵੱਲੋਂ ਪਿਛਲੇ ਸਾਲ ਬਣਾਇਆ ਗਿਆ ਪੁਲ ਪੰਜ ਦਿਨਾਂ ਵਿੱਚ ਮੁੜ ਚਾਲੂ ਹੋ ਜਾਵੇਗਾ। ਪੀਟੀਆਈ



News Source link

- Advertisement -

More articles

- Advertisement -

Latest article