ਬਿਜਲੀ ਦਾ ਕੁਨੈਕਸ਼ਨ ਕੱਟਣ ਦੇ ਵਿਰੋਧ ਵਿੱਚ ਢਾਬਾ ਮਾਲਕ ਵੱਲੋਂ ਅਰਧ ਨਗਨ ਹੋ ਕੇ ਪ੍ਰਦਰਸ਼ਨ

0
192


ਪੱਤਰ ਪ੍ਰੇਰਕ

ਜੰਡਿਆਲਾ ਗੁਰੂ, 7 ਮਈ

ਇਥੋਂ ਨਜ਼ਦੀਕੀ ਜੀਟੀ ਰੋਡ ਮੱਲੀਆਂ ਵਿਖੇ ਸਥਿਤ ਏ ਵਨ ਮੱਲੀ ਢਾਬੇ ਦੇ ਮਾਲਕ ਵੱਲੋਂ ਆਪਣੇ ਢਾਬੇ ਦਾ ਬਿਜਲੀ ਕਨੈਕਸ਼ਨ ਕੱਟੇ ਜਾਣ ਦੇ ਵਿਰੋਧ ਵਿੱਚ ਸਥਾਨਕ ਪਾਵਰਕੌਮ ਦੇ ਦਫਤਰ ਵਿਖੇ ਅਰਧ ਨਗਨ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਢਾਬੇ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬਿਜਲੀ ਦਾ ਬਿੱਲ ਬਕਾਇਆ ਹੈ। ਵਿਭਾਗ ਨੇ 16 ਜਨਵਰੀ 2024 ਨੂੰ ਇਸ ਕਾਰਨ ਉਸ ਦੇ ਢਾਬੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ। ਬਿਜਲੀ ਕੱਟਣ ਕਾਰਨ ਉਸ ਦਾ ਕਾਰੋਬਾਰ ਠੱਪ ਹੋ ਗਿਆ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਇਸ ਕਾਰਨ ਉਸ ਦੀ ਅਤੇ ਉਸਦੇ ਪਰਿਵਾਰ ਦੀ ਆਰਥਿਕ ਸਥਿਤੀ ਵੀ ਵਿਗੜ ਗਈ ਹੈ। ਪਾਵਰਕੌਮ ਦੇ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਏ ਵਨ ਮੱਲੀ ਢਾਬੇ ਦਾ ਬਿਜਲੀ ਬਿੱਲ 7 ਲੱਖ 75 ਹਜ਼ਾਰ ਰੁਪਏ ਹੈ।



News Source link