ਬਰਸਾਤ ਦਾ ਮੌਸਮ ਦੇਖਣ ਵਿੱਚ ਤਾਂ ਬਹੁਤ ਸੋਹਣਾ ਲੱਗਦਾ ਹੈ, ਪਰ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਵੀ ਲਿਆਉਂਦਾ ਹੈ। ਮਾਨਸੂਨ ਦੌਰਾਨ ਰਸਤੇ ਜਾਮ ਹੋ ਜਾਂਦੇ ਹਨ, ਕੀੜੇ-ਮਕੌੜੇ ਹਰ ਥਾਂ ਘੁੰਮਦੇ ਜਾਂ ਉੱਡਦੇ ਹੋਏ ਤੁਹਾਡੇ ਨਾਲ ਟਕਰਾ ਜਾਂਦੇ ਹਨ, ਬੰਦਾ ਬੇਵਕਤੀ ਮੀਂਹ ‘ਚ ਭਿੱਜ ਜਾਂਦਾ ਹੈ, ਜੁੱਤਿਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਚੀਕੜ ਵਿੱਚ ਫਿਸਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸੇ ਕਰਕੇ ਡਾਕਟਰ ਵੀ ਇਸ ਮੌਸਮ ਵਿੱਚ ਚੰਗੀ ਸਿਹਤ ਬਣਾਈ ਰੱਖਣ ਲਈ ਵਿਅਕਤੀ ਨੂੰ ਕਈ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ। ਜੇ ਤੁਹਾਨੂੰ ਵੀ ਮੀਂਹ ਵਿੱਚ ਘਰ ਤੋਂ ਬਾਹਰ ਨਿਕਲਣਾ ਲਾਜ਼ਮੀ ਹੈ ਤਾਂ ਇਹਨਾਂ ਗੱਲਾਂ ਉੱਤੇ ਧਿਆਨ ਦੇਣਾ ਨਾ ਭੁੱਲੋ। ਮਾਨਸੂਨ ਦੀਆਂ ਇਹ ਗਲਤੀਆਂ ਸਿਰਫ ਸਿਹਤ ਹੀ ਨਹੀਂ, ਤੁਹਾਡਾ ਪੈਸਾ ਵੀ ਖਰਾਬ ਕਰ ਸਕਦੀਆਂ ਹਨ।
ਮੀਂਹ ਵਿੱਚ ਘਰ ਤੋਂ ਬਾਹਰ ਨਿਕਲਦੇ ਸਮੇਂ ਨਾ ਕਰੋ ਇਹ 5 ਗਲਤੀਆਂ
ਕੱਪੜਿਆਂ ਦਾ ਰੱਖੋ ਖਿਆਲ
ਬਰਸਾਤ ਦੇ ਮੌਸਮ ਵਿੱਚ ਭਾਰੀ ਕੱਪੜੇ ਨਾ ਪਾਓ, ਕਿਉਂਕਿ ਇਹ ਭਿੱਜ ਜਾਣ ‘ਤੇ ਆਸਾਨੀ ਨਾਲ ਸੁੱਕਦੇ ਨਹੀਂ। ਇਸਦੀ ਥਾਂ ਹਮੇਸ਼ਾ ਅਜਿਹੇ ਫੈਬਰਿਕ ਦੇ ਕੱਪੜੇ ਪਾਓ ਜੋ ਭਿੱਜਣ ‘ਤੇ ਤੁਰੰਤ ਸੁੱਕ ਜਾਣ। ਇਸ ਲਈ ਹਲਕੇ ਅਤੇ ਜਲਦੀ ਸੁੱਕਣ ਵਾਲੇ ਕਾਟਨ ਜਾਂ ਸਿੰਥੈਟਿਕ ਕੱਪੜੇ ਚੁਣੋ, ਜੋ ਤੁਹਾਨੂੰ ਅਰਾਮ ਦੇਣ ਦੇ ਨਾਲ-ਨਾਲ ਬਿਮਾਰੀ ਤੋਂ ਵੀ ਬਚਾਅ ਕਰਨਗੇ।
ਮਹਿੰਗੇ ਲੈਦਰ ਦੇ ਜੁੱਤੇ
ਬਰਸਾਤ ਵਿੱਚ ਮਹਿੰਗੇ ਜਾਂ ਲੈਦਰ ਦੇ ਜੁੱਤੇ ਪਾ ਕੇ ਬਾਹਰ ਨਿਕਲਣਾ ਠੀਕ ਨਹੀਂ। ਮੀਂਹ ਵਿੱਚ ਲੈਦਰ ਦੇ ਜੁੱਤੇ ਭਿੱਜ ਜਾਣ ਕਾਰਨ ਖਰਾਬ ਹੋ ਸਕਦੇ ਹਨ। ਇਸ ਮੌਸਮ ਵਿੱਚ ਹਮੇਸ਼ਾ ਵਾਟਰ ਪ੍ਰੂਫ ਜਾਂ ਰਬੜ ਦੇ ਜੁੱਤੇ ਹੀ ਪਾਹੋ, ਤਾਂ ਜੋ ਪੈਰ ਸੁੱਕੇ ਰਹਿਣ ਅਤੇ ਜੁੱਤੇ ਲੰਬਾ ਚੱਲਣ।
ਪਲਾਸਟਿਕ ਬੈਗ ਰੱਖੋ ਨਾਲ
ਬਰਸਾਤ ਦੇ ਮੌਸਮ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਮੇਸ਼ਾਂ ਆਪਣੇ ਨਾਲ ਇੱਕ ਪਲਾਸਟਿਕ ਬੈਗ ਜ਼ਰੂਰ ਰੱਖੋ। ਇਹ ਇਸ ਲਈ ਜਰੂਰੀ ਹੈ ਕਿਉਂਕਿ ਜੇ ਅਚਾਨਕ ਮੀਂਹ ਪੈ ਜਾਣ ਤਾਂ ਤੁਸੀਂ ਆਪਣਾ ਜ਼ਰੂਰੀ ਸਮਾਨ ਜਿਵੇਂ ਕਿ ਲੈਪਟਾਪ, ਮੋਬਾਈਲ ਆਦਿ ਉਸ ਵਿੱਚ ਲਪੇਟ ਕੇ ਭਿੱਜਣ ਤੋਂ ਬਚਾ ਸਕਦੇ ਹੋ।
ਬਾਹਰ ਦਾ ਖਾਣਾ ਖਾਣ ਤੋਂ ਬਚੋ
ਬਰਸਾਤ ਦੇ ਮੌਸਮ ਵਿੱਚ ਬਾਹਰ ਦਾ ਖਾਣ-ਪੀਣ ਨਹੀਂ ਕਰਨਾ ਚਾਹੀਦਾ। ਮਾਨਸੂਨ ਦੌਰਾਨ ਖੁੱਲ੍ਹੇ ਵਿੱਚ ਰੱਖਿਆ ਹੋਇਆ ਭੋਜਨ ਖਾਣ ਨਾਲ ਬੈਕਟੀਰੀਆ ਤੇ ਵਾਇਰਸ ਜਲਦੀ ਪੈਦਾ ਹੋ ਜਾਂਦੇ ਹਨ, ਜੋ ਕਿ ਫੂਡ ਪੋਇਜ਼ਨਿੰਗ, ਦਸਤ, ਉਲਟੀ ਅਤੇ ਹੋਰ ਪੇਟ ਸਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਨਮੀ ਅਤੇ ਗਰਮੀ ਦੀ ਵਜ੍ਹਾ ਨਾਲ ਖਾਣਾ ਛੇਤੀ ਖਰਾਬ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਮੌਸਮ ਵਿੱਚ ਟਰੈਵਲ ਕਰ ਰਹੇ ਹੋ ਤਾਂ ਬਾਹਰੋਂ ਖਾਣਾ ਖਰੀਦਣ ਸਮੇਂ ਸਾਫ਼-ਸੁਥਰੇ ਪਾਸੇ ਤੋਂ ਹੀ ਖਰੀਦੋ ਅਤੇ ਹਮੇਸ਼ਾ ਤਾਜ਼ਾ ਜਾਂ ਪੈੱਕਡ ਭੋਜਨ ਨੂੰ ਤਰਜੀਹ ਦਿਓ।
ਦਵਾਈਆਂ ਅਤੇ ਸੈਨਿਟਾਈਜ਼ਰ ਰੱਖੋ ਨਾਲ
ਮਾਨਸੂਨ ਦੇ ਮੌਸਮ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਲਈ ਆਪਣੇ ਨਾਲ ਹਮੇਸ਼ਾਂ ਐਂਟੀ ਐਲਰਜੀ ਦੀਆਂ ਦਵਾਈਆਂ, ਬੈਂਡ-ਏਡ ਅਤੇ ਸੈਨਿਟਾਈਜ਼ਰ ਰੱਖਣਾ ਨਾ ਭੁੱਲੋ, ਤਾਂ ਜੋ ਕਿਸੇ ਵੀ ਐਮਰਜੈਂਸੀ ਵਕਤ ਤੁਹਾਡਾ ਸਾਥ ਦੇ ਸਕਣ। ਮੌਸਮ ਬਾਰੇ ਤੁਰੰਤ ਜਾਣਕਾਰੀ ਲੈਣ ਲਈ ਮੌਸਮ ਐਪ ਦੀ ਵਰਤੋਂ ਕਰੋ। ਇਸ ਤੋਂ ਇਲਾਵਾ, ਮੀਂਹ ਕਾਰਨ ਟ੍ਰੈਫਿਕ ਜਾਂ ਸੜਕਾਂ ਦੀ ਹਾਲਤ ਖਰਾਬ ਹੋ ਸਕਦੀ ਹੈ, ਇਸ ਲਈ ਘਰ ਤੋਂ ਵੱਧ ਸਮਾਂ ਲੈ ਕੇ ਨਿਕਲੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ