ਬਰਤਾਨੀਆ: ਨਵੇਂ ਪ੍ਰਧਾਨ ਮੰਤਰੀ ਦੀ ਦੌੜ ’ਚ ਅੱਠ ਉਮੀਦਵਾਰ ਸ਼ਾਮਲ

Must read


ਲੰਡਨ, 12 ਜੁਲਾਈ

ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ ਵਿਚ ਅੱਠ ਉਮੀਦਵਾਰ ਸਾਹਮਣੇ ਆ ਗਏ ਹਨ। ਇਹ ਜਾਣਕਾਰੀ ਇੰਚਾਰਜ ਕਮੇਟੀ ਨੇ ਅੱਜ ਸਾਂਝੀ ਕੀਤੀ। ਇਸ ਵੱਕਾਰੀ ਅਹੁਦੇ ਲਈ ਨਾਮਜ਼ਦ ਕੀਤੇ ਗਏ ਉਮੀਦਵਾਰ ਕੇਮੀ ਬੈਡਨੌਖ, ਸੁਏਲਾ ਬਰੇਵਰਮੈਨ, ਜੈਰੇਮੀ ਹੰਟ, ਪੈਨੀ ਮਰਡੌਂਟ, ਰਿਸ਼ੀ ਸੂਨਕ, ਟੌਮ ਤੁਗੇਂਡੇਟ, ਲਿਜ਼ ਟਰੱਸ ਅਤੇ ਨਦੀਮ ਜ਼ਹਾਵੀ ਸ਼ਾਮਲ ਹਨ। ਬੋਰਿਸ ਜੌਹਨਸਨ ਦੀ ਥਾਂ ਲੈਣ ਵਾਲੇ ਬਰਤਾਨੀਆ ’ਚ ਹਾਕਮ ਧਿਰ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਪੰਜ ਸਤੰਬਰ ਨੂੰ ਕੀਤਾ ਜਾਵੇਗਾ। ਦੂਜੇ ਪਾਸੇ ਭਾਰਤੀ ਮੁੂਲ ਦੀ ਪ੍ਰੀਤੀ ਪਟੇਲ ਨੇ ਯੂਕੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਦੌੜ ’ਚੋਂ ਆਪਣਾ ਨਾਮ ਵਾਪਸ ਲੈਣ ਦਾ ਐਲਾਨ ਕੀਤਾ ਹੈ।





News Source link

- Advertisement -

More articles

- Advertisement -

Latest article