26.9 C
Patiāla
Tuesday, May 5, 2026

ਫੁਟਬਾਲ: ਦਹੀਰਪੁਰ ਦੀ ਟੀਮ ਨੇ ਕੱਪ ਜਿੱਤਿਆ

Must read


ਨੂਰਪਰ ਬੇਦੀ: ਨੂਰਪਰ ਬੇਦੀ ਇਲਾਕੇ ਦੇ ਪਿੰਡ ਬਾਲੇਵਾਲ ’ਚ ਚੌਧਰੀ ਯੂਥ ਕਲੱਬ ਵਲੋਂ ਕਰਵਾਇਆ ਫੁੱਟਬਾਲ ਕੱਪ ਦਹੀਰਪੁਰ ਦੀ ਟੀਮ ਨੇ ਜਿੱਤ ਲਿਆ। ਇਸ ਚਾਰ ਦਿਨਾਂ ਟੂਰਨਾਮੈਂਟ ਵਿੱਚ 34 ਨਾਮੀ ਫੁੱਟਬਾਲ ਟੀਮਾਂ ਨੇ ਹਿੱਸਾ ਲਿਆ। ਫਾਈਨਲ ’ਚ ਦਹੀਰਪੁਰ ਟੀਮ ਨੇ ਗੋਲੂਮਾਜਰਾ ਦੀ ਟੀਮ ਹਰਾ ਕੇ ਨਗਦ ਇਨਾਮ ਤੇ ਟਰਾਫ਼ੀ ’ਤੇ ਕਬਜ਼ਾ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿਦਰ ਕੁਮਾਰ ਚੌਧਰੀ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਕੀਤੀ। ਜੇਤੂ ਦਹੀਰਪੁਰ ਦੀ ਟੀਮ ਨੂੰ 21000 ਰੁਪਏ ਦੀ ਜਦਕਿ ਉਪਜੇਤੂ ਗੋਲੂਮਾਜਰਾ ਦੀ ਟੀਮ ਨੂੰ 15000 ਰੁਪਏ ਦੀ ਨਗਦ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ‘ਮੈਨ ਆਫ ਦਿ ਮੈਚ’ ਗਗਨਦੀਪ ਦਹੀਰਪੁਰ ਅਤੇ ਬੈਸਟ ਗੋਲਕੀਪਰ ਅਜੇ ਗੋਲੂਮਾਜਰਾ ਨੂੰ ਚੁਣਿਆ ਗਿਆ। -ਨਿੱਜੀ ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article