ਫੀਫਾ ਦਰਜਾਬੰਦੀ: ਭਾਰਤ 104ਵੇਂ ਸਥਾਨ ’ਤੇ ਪੁੱਜਿਆ

0
546


ਨਵੀਂ ਦਿੱਲੀ: ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਦਰਜਾਬੰਦੀ ਵਿੱਚ 104ਵੇਂ ਸਥਾਨ ’ਤੇ ਆ ਗਈ ਹੈ। ਟੀਮ ਨੂੰ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਭਾਰਤੀ ਟੀਮ ਨਿਊਜ਼ੀਲੈਂਡ (103ਵੇਂ ਸਥਾਨ) ਤੋਂ ਇੱਕ ਸਥਾਨ ਹੇਠਾਂ ਹੈ। ਏਸ਼ਿਆਈ ਫੁਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ ਭਾਰਤ 19ਵੇਂ ਸਥਾਨ ’ਤੇ ਹੈ। ਦੱਸਣਯੋਗ ਹੈ ਕਿ ਸੁਨੀਲ ਛੇਤਰੀ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਇਸੇ ਮਹੀਨੇ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਡੀ ਵਿੱਚ ਤਿੰਨੋਂ ਲੀਗ ਮੁਕਾਬਲੇ ਜਿੱਤ ਕੇ 2023 ਵਿੱਚ ਹੋਣ ਵਾਲੇ 24 ਟੀਮਾਂ ਦੇ ਫਾਈਨਲਸ ਵਿੱਚ ਜਗ੍ਹਾ ਬਣਾਈ। ਵਿਸ਼ਵ ਦਰਜਾਬੰਦੀ ਵਿੱਚ ਬਰਾਜ਼ੀਲ ਪਹਿਲੇ ਸਥਾਨ ’ਤੇ ਹੈ। -ਪੀਟੀਆਈ





News Source link

LEAVE A REPLY

Please enter your comment!
Please enter your name here