Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

sakarya escort bayan

koora live

maritbet

Hacklink panel

test55

Hacklink panel

Hacklink giriş

casibom

padişahbet

marsbahis

marsbahis

kendin tasarla mousepad

meritking

crypto scam

meritking

meritking

madridbet

meritking

spyhackerz

jojobet

şanlıurfa konteyner

grandpashabet

marsbahis

1xbet

vdcasino

vdcasino

piabellacasino

mavibet giriş

mavibet

deneme bonusu

jojobet

Free Online Webmaster Tools

porno

dizipal

jojobet

grandpashabet

Hacking Forum

casibom

31 C
Patiāla
Monday, July 20, 2026

ਫਿੱਕੀ ਪੈ ਰਹੀ ਰਿਸ਼ਤਿਆਂ ਦੀ ਰੰਗਲੀ ਤਸਵੀਰ

Must read


ਜਗਜੀਤ ਸਿੰਘ ਲੋਹਟਬੱਦੀ

ਮਨੁੱਖੀ ਰਿਸ਼ਤੇ ਸਾਹਾਂ ਦਾ ਅਟੁੱਟ ਬੰਧਨ ਹੁੰਦੇ ਹਨ। ਸੁੱਚੇ ਮੋਤੀਆਂ ਦੀ ਲੜੀ ਵਰਗੇ। ਪਾਕ ਪਵਿੱਤਰਤਾ ਦੀ ਉੱਚੀ ਉਪਾਧੀ। ਰੂਹਾਨੀ ਮੋਹ ਦੀਆਂ ਤੰਦਾਂ। ਵਲਵਲਿਆਂ ਦੀ ਦੀਪਮਾਲਾ। ਭਾਵਨਾਤਮਕ ਸਬੰਧਾਂ ਦੀ ਰੰਗਲੀ ਤਸਵੀਰ। ਇਹ ਰਿਸ਼ਤਿਆਂ ਦੀ ਸੁੱਚਮਤਾ ਹੀ ਹੈ ਕਿ ਕੋਈ ਦੂਸਰਾ ਅਸਤਿਤਵ ਵੀ ਆਪਣਾ ਜਾਪਦੈ। ਕਿਸੇ ਹੋਰ ਦੀ ਮੌਜੂਦਗੀ, ਆਪਣੇ ਸਿਰ ਉੱਪਰ ਤਣੀ ਛੱਤ ਭਾਸਦੀ ਹੈ। ਕਿਸੇ ਦੀ ਰਹਿਨੁਮਾਈ, ਡਰ ਭੈਅ ਤੋਂ ਮੁਕਤੀ ਦਾ ਜ਼ਰੀਆ ਬਣਦੀ ਹੈ। ਦਿਲ ਆਪ ਮੁਹਾਰੇ ਉਸ ਰਿਸ਼ਤੇ ਦੀ ਡੋਰੀ ਨਾਲ ਬੱਝ ਜਾਂਦੈ। ਦੁਨੀਆ ਰਹਿਣ ਲਈ, ਜਿਉਣ ਲਈ ਖ਼ੂਬਸੂਰਤ ਜੰਨਤ ਲੱਗਦੀ ਹੈ। ਮਨੁੱਖੀ ਰਿਸ਼ਤਿਆਂ ਦੀ ਇਹ ਲੜੀ ਸਾਰੇ ਬ੍ਰਹਿਮੰਡ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ। ਰੂਹ ਅਫ਼ਜ਼ੇ ਦੀ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਰਿਸ਼ਤਿਆਂ ਦੇ ਨਿੱਘ ਵਿੱਚ! ਪਰਿਵਾਰਕ ਨਾਤਿਆਂ ਦਾ ਇਹ ਤਲਿੱਸਮ ਹੀ ਇਨਸਾਨ ਨੂੰ ਦੂਸਰੇ ਜੀਵਾਂ ਨਾਲੋਂ ਉੱਚੀ ਕਸਵੱਟੀ ’ਤੇ ਰੱਖਦਾ ਹੈ, ਉਸ ਨੂੰ ਸੱਭਿਆ ਹੋਣ ਦਾ ਪ੍ਰਮਾਣ ਪੱਤਰ ਪ੍ਰਦਾਨ ਕਰਦਾ ਹੈ।

ਮੁੱਢ ਕਦੀਮਾਂ ਤੋਂ ਹੀ ਮਾਨਵ, ਰਿਸ਼ਤੇ ਸਿਰਜਣ ਵਿੱਚ ਜੁਟਿਆ ਰਿਹਾ। ਰੱਬੀ ਕਹਿਰ, ਜੰਗਲੀ ਜੀਵਾਂ ਦਾ ਖੌਫ਼ ਸਾਡੇ ਪੁਰਖਿਆਂ ਨੂੰ ਡਰਾਉਂਦਾ ਰਿਹੈ। ’ਕੱਲਾ ਕਹਿਰਾ ਹੋਣ ਦਾ ਸਦਮਾ ਉਨ੍ਹਾਂ ਨੂੰ ਟੁੰਬਦਾ ਰਹਿੰਦਾ ਸੀ। ਰੋਜ਼ੀ ਰੋਟੀ ਦੀ ਭਾਲ, ਮੌਸਮ ਦੀ ਬੇਵਫ਼ਾਈ, ਆਪਣੇ ਤੋਂ ਡਾਢਿਆਂ ਨਾਲ ਮੱਥਾ ਲੱਗਣ ਦਾ ਅਹਿਸਾਸ, ਉਨ੍ਹਾਂ ਨੂੰ ਰਿਸ਼ਤਿਆਂ ਦੀ ਤਲਾਸ਼ ਵੱਲ ਲੈ ਤੁਰਿਆ। ਝੁੰਡਾਂ ਵਿੱਚ ਵਿਚਰਦੇ ਪਸ਼ੂਆਂ, ਪੰਛੀਆਂ ਨੇ ਉਨ੍ਹਾਂ ਨੂੰ ਜ਼ਰੂਰ ‘ਆਪਣੇਪਣ’ ਦਾ ਪਾਠ ਪੜ੍ਹਾਇਆ ਹੋਵੇਗਾ। ਇਹੀ ਕਾਰਨ ਸੀ ਕਿ ਉਹ ਵੀ ਇੱਕਾ ਦੁੱਕਾ ਮੇਲ-ਜੋਲ ਤੋਂ ਅੱਗੇ ਵਧ ਵੱਡੀ ਖ਼ਲਕਤ ਨਾਲ ਜੁੜ ਗਿਆ। ਪਹਿਲਾਂ ਪਹਿਲ ਜੋ ਵੀ ਇਨਸਾਨ ਉਸ ਦੇ ਸੰਪਰਕ ਵਿੱਚ ਆਏ, ਉਹ ਹੀ ਉਸ ਦੇ ਮੁੱਢਲੇ ਰਿਸ਼ਤੇਦਾਰ ਹੋ ਨਿੱਬੜੇ। ਸਾਂਝੇ ਟੀਚੇ ਦੀ ਪ੍ਰਾਪਤੀ ਲਈ ਇਹ ਸੱਜੀਆਂ ਖੱਬੀਆਂ ਬਾਹਾਂ ਬਣੇ। ਸਮੇਂ ਦੇ ਬਦਲਾਅ ਨਾਲ ਅੱਜ ਇੱਕੀਵੀਂ ਸਦੀ ਵਿੱਚ ਦੁਨੀਆ ਸੁੰਗੜ ਗਈ ਹੈ ਅਤੇ ਮਨੁੱਖ ਸੱਤ ਸਮੁੰਦਰੋਂ ਪਾਰ ਨਵੇਂ ਰਿਸ਼ਤੇ ਗੰਢ ਰਿਹਾ ਹੈ। ਆਪਸੀ ਮਿਲਾਪ ਦੀਆਂ ਇਹ ਕੜੀਆਂ ਇੰਨੀਆਂ ਮਜ਼ਬੂਤ ਹੋ ਗਈਆਂ ਹਨ ਕਿ ਇਨ੍ਹਾਂ ਨੇ ਰੰਗ, ਨਸਲ, ਧਰਮ ਅਤੇ ਧਰਤੀ ਦਾ ਭੇਦ ਮਿਟਾ ਦਿੱਤਾ ਹੈ। ਮਨੁੱਖੀ ਸਰੋਕਾਰ ਕੰਡਿਆਲੀਆਂ ਤਾਰਾਂ ਟੱਪ ਕੇ ਮਾਨਵਤਾ ਦੀ ਸਤਰੰਗੀ ਪੀਂਘ ਦਾ ਭੁਲੇਖਾ ਪਾਉਂਦੇ ਹਨ।

ਵਿਸ਼ਵੀਕਰਨ ਵਿੱਚ ਰਿਸ਼ਤੇ ਨਾਤਿਆਂ ਦਾ ਘੇਰਾ ਇੰਨਾ ਵਿਸ਼ਾਲ ਹੋਣ ਦੇ ਬਾਵਜੂਦ ਅੱਜ ਤਿੜਕਣ ਕਿਉਂ ਹੈ? ਰਿਸ਼ਤਿਆਂ ਦੀ ਟੁੱਟ-ਭੱਜ ਵਿੱਚ ਮਨੁੱਖ ਦਾ ਪਰਸਪਰ ਵਿਰੋਧੀ ਰਵੱਈਆ ਕੀ ਦਰਸਾਉਂਦੈ? ਇੱਕੋ ਪੇਟੋਂ ਜੰਮੇ ਵੱਖਰੇ ਪਾੜਿਆਂ ਵਿੱਚ ਕਿਉਂ ਖੜ੍ਹੇ ਨੇ? ਮੋਹ ਦੀਆਂ ਤੰਦਾਂ ਦੇ ਧਾਗੇ ਐਨੇ ਕੱਚੇ ਕਿਵੇਂ ਹੋ ਗਏ? ਮਨੁੱਖੀ ਮਨ ਵਿਚਲੀ ਵਿਰੋਧਾਭਾਸ ਅਤੇ ਉਲਝਣ ਦੀ ਤਸਵੀਰ ਵੀ ਕੁਝ ਘੁਸਮੁਸਾ ਜਿਹਾ ਦ੍ਰਿਸ਼ ਪੇਸ਼ ਕਰਦੀ ਹੈ:

ਆਦਮੀ, ਭੀੜ ਤੋਂ ਬਿਨਾਂ

ਜਿਉਂ ਨਹੀਂ ਸਕਦਾ।

ਆਦਮੀ, ਭੀੜ ’ਚ ਰਲ ਕੇ

ਮਰ ਜਾਂਦਾ ਹੈ।

ਆਦਮੀ, ਅਨੋਖੀ ਤਰ੍ਹਾਂ ਦਾ

ਇਕੱਲਾ ਹੈ।

ਪੰਜਾਬ ਪ੍ਰਾਹੁਣਚਾਰੀ ਦੀ ਮਿਸਾਲ ਰਿਹੈ। ਸਿਆਣੇ ਦੱਸਦੇ ਨੇ ਕਿ ਇੱਕ ਘਰ ਦਾ ਪ੍ਰਾਹੁਣਾ ਸਾਰੇ ਪਿੰਡ ਦਾ ਸਾਂਝਾ ਮਹਿਮਾਨ ਹੁੰਦਾ ਸੀ। ਘਰ ਕੱਚੇ ਸਨ, ਪਰ ਮਨ ਸੱਚੇ ਸਨ। ਧੀ ਧਿਆਣੀ ਪੂਰੇ ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ। ਗਲੀ ਮੁਹੱਲੇ ਆਇਆ ਅਜਨਬੀ ਵੀ ਅਪਣੱਤ ਮਹਿਸੂਸ ਕਰਦਾ ਸੀ। ਮੰਗਤੇ ਦੀ ਝੋਲੀ ਖ਼ੈਰ ਪਾਉਣੀ, ਭੁੱਖੇ ਨੂੰ ਰੋਟੀ, ਪੰਛੀਆਂ ਨੂੰ ਚੋਗਾ ਅਤੇ ਕੁੱਤਿਆਂ ਬਿੱਲੀਆਂ ਨੂੰ ਬੁਰਕੀ ਪਾਉਣ ਨੂੰ ਚੰਗਾ ਕਾਰਜ ਸਮਝਿਆ ਜਾਂਦਾ ਸੀ। ਘਰਾਂ ਦੇ ਦਰਵਾਜ਼ੇ ਲੋੜਵੰਦਾਂ ਨੂੰ ‘ਜੀ ਆਇਆਂ’ ਕਹਿਣ ਲਈ ਹਮੇਸ਼ਾਂ ਖੁੱਲ੍ਹੇ ਮਿਲਦੇ ਸਨ। ਵਡੇਰਿਆਂ ਦੀ ਅਸੀਸ ਹੁੰਦੀ ‘ਤੱਤੇ ਪਾਣੀਆਂ ਨਾਲ ਘਰ ਨ੍ਹੀਂ ਫੁਕਦੇ, ਚੰਨ! ਹਰੇਕ ਜੀਅ ਆਪਣੀ ਕਿਸਮਤ ਨਾਲ ਲੈ ਕੇ ਆਉਂਦੈ।’ ਓਪਰੀਆਂ ਰੂਹਾਂ ਵੀ ਕਿਸੇ ਅਣਜਾਣ ਰਿਸ਼ਤੇ ਦੇ ਨਿੱਘ ਨਾਲ ਲਬਰੇਜ਼ ਹੁੰਦੀਆਂ ਸਨ। ਅਚਾਨਕ ਆਈ ਕਿਹੜੀ ਹਨੇਰੀ ਨੇ ਰਿਸ਼ਤੇ ਤਾਸ਼ ਦੇ ਪੱਤਿਆਂ ਵਾਂਗ ਖਿੰਡਾ ਦਿੱਤੇ? ਬਲਦੇਵ ਸਿੰਘ ਸੜਕਨਾਮਾ ਲਿਖਦੈ: “ਜਦ ਹਵਾ ਰੁਮਕਦੀ ਹੈ ਤਾਂ ਨਿੰਮ ਦੇ ਪੱਤੇ ਵੀ ਹਿੱਲਦੇ ਹਨ ਤੇ ਕੋਈ ਕੋਈ ਪੀਲਾ ਹੋਇਆ ਪੱਤਾ ਹੇਠਾਂ ਡਿੱਗਦਾ ਹੈ। ਸਾਰੇ ਰਿਸ਼ਤੇ ਵੀ ਏਵੇਂ ਹੌਲੀ ਹੌਲੀ ਝੜਦੇ ਜਾ ਰਹੇ ਹਨ। ਕਿੱਧਰ ਗਈਆਂ ਉਹ ਭਾਵਨਾਵਾਂ, ਉਹ ਨਜ਼ਦੀਕੀਆਂ? ਹਰ ਤਰ੍ਹਾਂ ਦੇ ਦੁੱਖਾਂ ਸੁੱਖਾਂ ਵਿੱਚੋਂ ਵੀ ਆਪਣਾ ਰਾਹ ਬਣਾ ਲੈਣ ਦਾ ਹੌਸਲਾ। ਹਰ ਇੱਕ ਦੁੱਖ ਨੂੰ ਝੱਲ ਲੈਣਾ ਤੇ ਫੇਰ ਆਪਣੇ ਕੰਮਾਂ ਵਿੱਚ, ਆਪਣੇ ਰੁਜ਼ਗਾਰ ਵਿੱਚ ਰੁੱਝ ਜਾਣਾ…।”

ਪੱਥਰ ਯੁੱਗ ਤੋਂ ਬਿਜਲਈ ਯੁੱਗ ਤੱਕ ਆਏ ਤਬਦੀਲੀਆਂ ਦੇ ਹੜ੍ਹ ਨੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਛੱਡਿਐ। ਮਨੁੱਖੀ ਮਨ ਦੀ ਲਾਲਸਾ ਅਰਸ਼ਾਂ ਦੀ ਉਡਾਰੀ ਮਾਰਦੀ ਹੈ। ਰਾਤੋ ਰਾਤ ਅਮੀਰ ਬਣਨ ਦੇ ਸੁਪਨਿਆਂ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਤੰਗੀਆਂ ਤੁਰਸ਼ੀਆਂ ਨੇ ਰਿਸ਼ਤਿਆਂ ਨੂੰ ਝੰਜੋੜ ਦਿੱਤਾ ਹੈ। ਸਾਂਝੇ ਪਰਿਵਾਰ ਖੇਰੂੰ ਖੇਰੂੰ ਹੋ ਰਹੇ ਹਨ। ਨਵੇਂ ਦਿਸਹੱਦਿਆਂ ਦੀ ਭਟਕਣ ਨੇ ਸਦੀਆਂ ਪੁਰਾਣੀ ਪਰੰਪਰਾ ਨੂੰ ਇਤਿਹਾਸ ਦਾ ਪੰਨਾ ਬਣਾ ਧਰਿਆ ਹੈ। ਮਨਾਂ ਵਿਚਲੀ ਹਉਮੈਂ ਤੇ ਆਪਣਿਆਂ ਤੋਂ ਅੱਗੇ ਲੰਘਣ ਦੀ ਹੋੜ ਨੇ ਰਿਸ਼ਤਿਆਂ ਨੂੰ ਗੰਧਲਾ ਕਰ ਦਿੱਤਾ ਹੈ। ਘਰਾਂ ਦੀਆਂ ਦੀਵਾਰਾਂ ’ਤੇ ਆਓ ਭਗਤ ਦੀ ਜਗ੍ਹਾ ‘ਕੁੱਤਿਆਂ ਤੋਂ ਬਚੋ’ ਦੀਆਂ ਫੱਟੀਆਂ ਲਟਕਦੀਆਂ ਮਿਲਦੀਆਂ ਹਨ। ਘਰਾਂ ਅੰਦਰ ਲੱਗੇ ਕੈਮਰੇ ਤੈਅ ਕਰਦੇ ਹਨ ਕਿ ਮਹਿਮਾਨ ਨਾਲ ਕੀ ਸਲੂਕ ਕਰਨਾ ਹੈ।

ਬਜ਼ੁਰਗ ਬੇਲੋੜੇ ਹੋ ਗਏ ਹਨ। ਬੋਝ ਲੱਗਣ ਲੱਗੇ ਹਨ। ‘ਆਊਟਡੇਟਡ’ ਦੀ ਤਖ਼ਤੀ ਉਨ੍ਹਾਂ ਦੇ ਗਲੀਂ ਪਾਈ ਹੈ। ਨਵੀਂ ਪੀੜ੍ਹੀ ਤੋਂ ਸਿਆਣਾ ਕੋਈ ਨਹੀਂ। ਬਿਰਧ ਆਸ਼ਰਮ ਪਨਪ ਰਹੇ ਹਨ। ਖੁਸ਼ੀਆਂ ਦੇ ਮੌਕੇ ਦਿਖਾਵੇ ਲਈ ਫ਼ਲ ਫਰੂਟ ਅਤੇ ਸਜਾਵਟੀ ਪੇਸ਼ਕਾਰੀਆਂ ਦਾ ਤਾਣਾ ਬੁਣਿਆ ਜਾਂਦਾ, ਪਰ ਵਡੇਰੇ ਘਰ ਦੀ ਕਿਸੇ ਨੁੱਕਰੇ ਲੇਟੇ ਹੋਏ ਬੋਲਾਂ ਦੀ ਸਾਂਝ ਨੂੰ ਸਹਿਕਦੇ ਨੇ। ਦੋ ਪਲ ਦੀ ਗੁਫ਼ਤਗੂ ਵਿੱਚ ਵੀ ਬੱਚਿਆਂ ਦੀ ‘ਬਿਜ਼ੀ ਲਾਈਫ’ ਅਤੇ ‘ਪ੍ਰਾਈਵੇਸੀ’ ਆੜੇ ਆ ਜਾਂਦੀ ਹੈ। ਬਚਪਨ ਵਿੱਚ ਜਿਨ੍ਹਾਂ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ, ਮੋਢਿਆਂ ’ਤੇ ਬਿਠਾ ਕੇ ਮੇਲੇ ਦਿਖਾਏ ਸਨ, ਜਿਨ੍ਹਾਂ ਲਈ ਮਹਿਲ ਮਾੜੀਆਂ ਦੇ ਸੁਪਨੇ ਸਿਰਜੇ ਸਨ, ਉਹ ਕਿਵੇਂ ਮੂੰਹ ਫੇਰ ਲੈਂਦੇ ਹਨ? ਤਾ-ਉਮਰ ਝੱਖੜ ਝਾਗ ਕੇ, ਆਪਣੀਆਂ ਖਾਹਿਸ਼ਾਂ ਨੂੰ ਦਬਾ ਕੇ, ਜਿਨ੍ਹਾਂ ਬੱਚਿਆਂ ਵਾਸਤੇ ਆਪਣੇ ਟਾਕੀਆਂ ਲੱਗੇ ਲੀੜਿਆਂ ਨੂੰ ਜੱਗ ਜ਼ਾਹਰ ਨਹੀਂ ਹੋਣ ਦਿੱਤਾ, ਜਵਾਨ ਹੁੰਦਿਆਂ ਹੀ ਉਨ੍ਹਾਂ ਅੰਦਰ ਕਿਹੜੇ ਰਾਵਣ ਆ ਪ੍ਰਗਟ ਹੁੰਦੇ ਹਨ ਕਿ ਉਹ ਸਿਰਜੇ ਸੁਪਨਿਆਂ ਨੂੰ ਲੱਤ ਮਾਰ ਕੇ ਰੇਤ ਦੇ ਘਰ ਦੀ ਤਰ੍ਹਾਂ ਢਾਹ ਦਿੰਦੇ ਹਨ। ਬਾਹਰੋਂ ‘ਸਭ ਅੱਛਾ’ ਹੋਣ ਦਾ ਸੰਕੇਤ ਹੁੰਦਾ ਹੈ, ਪਰ ਮਨਾਂ ਅੰਦਰਲੀ ਸਿਉਂਕ ਖੋਖਲਾ ਕਰੀ ਜਾਂਦੀ ਹੈ। ਰਿਸ਼ਤਿਆਂ ਦੇ ਚੁਬਾਰੇ, ਕਬਰਾਂ ਵਿੱਚ ਬਦਲ ਜਾਂਦੇ ਹਨ। ਕਹਿੰਦੇ ਨੇ ‘ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ।’ ‘ਨਸ਼ੇੜੀ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ’ ਅਖ਼ਬਾਰਾਂ ਦੀ ਸੁਰਖੀ ਬਣੀ ਹੈ। ਪਤੀ ਪਤਨੀ ਦੀ ਹਉਮੈਂ ਨੇ ਵੀ ਯੁੱਗ ਪਲਟਾਊ ਕਾਰਜ ਕੀਤੇ ਹਨ। ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਬੱਦਲੀ ਧੂੰਆਂ ਬਣੀਆਂ ਹਨ। ਅਗਨੀ ਦੁਆਲੇ ਮੰਤਰਾਂ ਦੀਆਂ ਉਚਾਰੀਆਂ ਧੁਨਾਂ ਵਿਚਕਾਰ ਲਏ ਫੇਰੇ ਫਿੱਟ ਲਾਹਣਤਾਂ ਪਾਉਣੋਂ ਹਟ ਗਏ ਹਨ। ਸਿਆਣਿਆਂ ਦੀ ਸਲਾਹ ‘ਪੇਕੇ ਘਰ ਪਤੀ ਨੂੰ ਨਾਰਾਜ਼ ਕਰ ਕੇ ਨਹੀਂ ਆਉਣਾ’, ‘ਸਹੁਰਿਆਂ ਨਾਲ ਬੋਲ ਕੁਬੋਲ ਕਰ ਕੇ ਨਹੀਂ ਆਉਣਾ’ ਬੀਤੇ ਦੀਆਂ ਬਾਤਾਂ ਨੇ। ਨਵੀਂ ਸਿੱਖਿਆ ‘ਜਕਣਾ ਨ੍ਹੀਂ, ਮੋਬਾਈਲ ਦੀ ਘੰਟੀ ਮਾਰਨੀ ਐ ਤੇ ਅਸੀਂ ਖੜ੍ਹੇ ਹੋਵਾਂਗੇ’ ਰਿਸ਼ਤਿਆਂ ਦਾ ਮੂੰਹ ਚਿੜਾਉਂਦੇ ਹਨ। ਔਰਤ ਦੀ ਪੜ੍ਹਾਈ ਲਿਖਾਈ ਉਸ ਦੀ ਸੁਤੰਤਰਤਾ ਵੱਲ ਵਧਦਾ ਕਦਮ ਹੁੰਦਾ ਹੈ। ਇੱਥੇ ਹੀ ਮਰਦ ਦੀ ਹਉਮੈਂ ਹਿੱਟ ਹੁੰਦੀ ਹੈ। ‘ਪੈਰ ਦੀ ਜੁੱਤੀ’ ਵਾਲੀ ਸੋਚ ਮਸਲੀ ਗਈ ਲੱਗਦੀ ਹੈ। ਰਿਸ਼ਤੇ ਤਰੇੜੇ ਜਾਂਦੇ ਹਨ। ਵਿਸ਼ਵਾਸ ਦੀ ਘਾਟ, ਮਨ ਮਰਜ਼ੀ ਦਾ ਪ੍ਰੇਮ ਵਿਆਹ ਕਦੇ ਨਾ ਕਦੇ ਅੰਦਰਲੇ ਮਨ ਨੂੰ ਸੱਟ ਮਾਰਦੇ ਹਨ। ਵਿਆਹ ਤੋਂ ਬਾਹਰਲੇ ਸਬੰਧ ਚਿੰਗਾੜੀ ਨੂੰ ਹਵਾ ਦਿੰਦੇ ਹਨ। ਟੀਵੀ ਸੀਰੀਅਲਾਂ ਨੇ ਕਿਸੇ ‘ਤੀਸਰੇ’ ਦੀ ਸ਼ਮੂਲੀਅਤ ਨੂੰ ਘਰ ਘਰ ਦੀ ਕਹਾਣੀ ਬਣਾਇਆ ਹੈ। ਤਲਾਕ ਫੈਸ਼ਨ ਬਣਿਆ ਹੈ। ‘ਜਾਗਰੂਕਤਾ’ ਇੱਥੋਂ ਤੱਕ ਵਧ ਚੁੱਕੀ ਹੈ ਕਿ ਸਾਲਾਂ ਬੱਧੀ ਵਿਆਹ ਬੰਧਨ ਵਿੱਚ ਇਕੱਠੇ ਰਹਿਣ ਪਿੱਛੋਂ ‘ਵਿਚਾਰਾਂ ਦਾ ਨਾ ਮਿਲਣਾ’ ਅਜੋਕੇ ਜੀਵਨ ਦੀ ਨਿਸ਼ਾਨੀ ਹੈ। ਨਵੀਂ ਤ੍ਰਾਸਦੀ ‘ਲਿਵ-ਇਨ-ਰਿਲੇਸ਼ਨਸ਼ਿਪ’ ਬਣੀ ਹੈ। ਧਾਰਮਿਕ ਗ੍ਰੰਥਾਂ ਨਾਲ ਬੱਝੇ ਸਮਾਜ ਵਿੱਚ ਇਸ ਤਰ੍ਹਾਂ ਦੀ ਬਲਾ ਕੀ ਗੁਲ ਖਿਲਾਉਂਦੀ ਹੈ; ਸਭ ਦੇ ਸਾਹਮਣੇ ਹੈ।

ਸ਼ਾਹਾਨਾ ਜੀਵਨ, ਮੌਜ ਮਸਤੀ, ਅਮੀਰ ਕਲੱਬ, ਜੂਏਖ਼ਾਨਿਆਂ ਨੇ ਰਿਸ਼ਤਿਆਂ ਦੀ ਮਹਿਕ ਘਟਾ ਕੇ ਕਾਗਜ਼ੀ ਫੁੱਲਾਂ ਵਿੱਚ ਵਾਧਾ ਕੀਤਾ ਹੈ। ਮਨਾਂ ਵਿੱਚ ਭਰੀ ਵਿਹੁ ਨੇ ਰਿਸ਼ਤਿਆਂ ਵਿਚਲੀ ਮਿਠਾਸ ਨੂੰ ਖੱਟਾ ਕਰ ਦਿੱਤਾ ਹੈ। ਸ਼ਾਇਰ ਤ੍ਰੈਲੋਚਨ ਲੋਚੀ ਸਮਿਆਂ ’ਤੇ ਝੋਰਾ ਕਰਦੈ:

ਸ਼ਹਿਰ ’ਚੋਂ ਨਾਗਾਂ ਨੇ ਤਾਂ

ਭੱਜਣਾ ਹੀ ਸੀ

ਬੰਦਿਆਂ ਵਿੱਚ

ਜ਼ਹਿਰ ਦੀ ਬਹੁਤਾਤ ਸੀ।

ਉੱਠ ਕੇ ਬੂਹਾ

ਕਿਸੇ ਨਾ ਖੋਲ੍ਹਿਆ

ਮੁੜ ਗਈ ਦਰਵਾਜ਼ਿਉਂ

ਪ੍ਰਭਾਤ ਸੀ।

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਗੰਢ ਵੀ ਸਰਕਦੀ ਜਾ ਰਹੀ ਹੈ। ਪਿਤਾ ਪੁਰਖੀ ਜਾਇਦਾਦਾਂ ਦੀ ਵੰਡ ਨੇ ਗੁੱਟ ’ਤੇ ਬੰਨ੍ਹੀ ਰੱਖੜੀ ਦਾ ਚੇਤਾ ਵਿਸਾਰ ਦਿੱਤਾ ਹੈ ਅਤੇ ਥਾਣਿਆਂ ਕਚਹਿਰੀਆਂ ਵਿੱਚ ਚੱਲਦੇ ਮੁਕੱਦਮਿਆਂ ਨੇ ਅੱਖ ਦੀ ਸ਼ਰਮ ਨੂੰ ਗਾਇਬ ਕਰ ਛੱਡਿਆ ਹੈ। ‘ਭੈਣਾਂ ਵਰਗਾ ਸਾਕ ਨਾ ਕੋਈ, ਰੁੱਸ ਕੇ ਨਾ ਬਹਿਜੀਂ ਵੀਰਿਆ’ ਅਰਥਾਂ ਤੋਂ ਸੱਖਣਾ ਹੋ ਗਿਆ ਹੈ। ਕਿੱਥੇ ਗਈਆਂ ਸਹੁੰਆਂ ਅਤੇ ਸੁਗੰਧਾਂ? ਭਾਈ, ਭਾਈ ਤੋਂ ਨਾਬਰ ਹੋਇਐ। ਵੱਟਾਂ ਬਣਾਈ ਬੈਠੇ ਹਨ। ਕਿੱਥੇ ਗਏ ਕੁਲਵੰਤ ਸਿੰਘ ਵਿਰਕ ਦੇ ਲਾਲ ਤੇ ਦਿਆਲ? ਧੀਰ ਦੇ ਕਪੂਰ ਸਿੰਹੁ ਤੇ ਦਰਬਾਰਾ, ਕਿੱਧਰ ਅਲੋਪ ਹੋ ਗਏ? ਦੁਸ਼ਮਣੀਆਂ ਪੁਗਾ ਕੇ ਵੀ ਜਿਨ੍ਹਾਂ ਨੇ ਪਾਕ ਰਿਸ਼ਤਿਆਂ ਦਾ ਦਾਮਨ ਨਹੀਂ ਛੱਡਿਆ। ਅੱਜ ਆਮ ਕਹਾਵਤ ਹੈ ਕਿ ਹਜ਼ਾਰਾਂ ਰਿਸ਼ਤੇਦਾਰਾਂ ਨਾਲੋਂ ਇੱਕ ਸੱਚਾ ਦੋਸਤ ਸੁਹਿਰਦ ਹੁੰਦਾ ਹੈ। ਕਈ ਵਾਰੀ ਉਮਰਾਂ ਤੋੜੀ ਸਾਥ ਨਿਭਾਅ ਜਾਂਦੇ ਹਨ ਇਹ ਅਜਨਬੀ, ਜਿੱਥੇ ਸਾੜਾ, ਈਰਖਾ ਅਤੇ ਤੰਗ ਦਿੱਲੀ ਦਸਤਕ ਨਹੀਂ ਦਿੰਦੀ।

ਅਮਾਨਵੀ ਇਲੈੱਕਟ੍ਰੌਨਿਕ ਯੰਤਰਾਂ ਨੇ, ਜਿੱਥੇ ਅਣਜਾਣ ਰਿਸ਼ਤਿਆਂ ਨੂੰ ਨੇੜੇ ਲਿਆਂਦਾ, ਉੱਥੇ ਜੜ੍ਹਾਂ ’ਤੇ ਸੱਟ ਵੀ ਮਾਰੀ ਹੈ। ਤਾਅਨੇ, ਮਿਹਣੇ, ਗਾਲੀ ਗਲੋਚ ਅੱਜਕੱਲ੍ਹ ਮੋਬਾਈਲ ਦੀ ‘ਸਟੇਟਸ’ ਦੱਸਦੀ ਹੈ। ਮਨਾਂ ਵਿਚਲਾ ਖਲਾਅ ਰਿਸ਼ਤੇ ਦੀ ਪਵਿੱਤਰਤਾ ਭੁਲਾ, ਖਟਾਸ ਨੂੰ ਜੱਗ ਜ਼ਾਹਰ ਕਰ ਦਿੰਦਾ ਹੈ, ਜਿਸ ਦੇ ਫੱਟ ਭਰਨੇ ਮੁਸ਼ਕਿਲ ਹੋ ਜਾਂਦੇ ਹਨ। ਸੋਸ਼ਲ ਮੀਡੀਆ ਦੀਆਂ ‘ਲਾਈਕਸ’ ਅਤੇ ‘ਡਿਸਲਾਈਕਸ’ ਨਿਰਧਾਰਤ ਕਰਦੀਆਂ ਹਨ ਕਿ ਨਿੱਘ ਕਿੰਨਾ ਹੈ? ਇੱਕ ਖਾਂਦੇ ਪੀਂਦੇ ਪਰਿਵਾਰ ਦਾ ਮੰਗਣੀ ਰਿਸ਼ਤਾ ਇਸ ਕਰ ਕੇ ਭੁਰ ਗਿਆ ਕਿ ਮੰਗੇਤਰ ਲੜਕੇ ਨੇ ਆਪਣੀ ਹੋਣ ਵਾਲੀ ਪਤਨੀ ਦੇ ਭਰਾ ਦੀ ‘ਪੋਸਟ’ ਨੂੰ ‘ਹਿੱਪ ਹਿੱਪ ਹੁਰਰੇ’ ਨਹੀਂ ਕੀਤਾ। ਸ਼ਿਕਾਇਤ ਸੀ ਕਿ ਅੱਜ ਮੇਰੇ ਭਰਾ ਦੀ ਫੇਸਬੁੱਕ ਪੋਸਟ ਲਾਈਕ ਕਰਨ ਦਾ ਵਿਹਲ ਨਹੀਂ, ਤਾਂ ਕੱਲ੍ਹ ਮੇਰੇ ਲਈ ਕਿੱਥੋਂ ਸਮਾਂ ਮਿਲੇਗਾ?

ਖੈਰ! ਪਰਮਾਤਮਾ ਸੁਮੱਤ ਬਖ਼ਸ਼ੇ! ਇਨ੍ਹਾਂ ਪਾਵਨ ਧਾਗਿਆਂ ਦੀਆਂ ਗੰਢਾਂ ਮਜ਼ਬੂਤ ਕਰੀਏ, ਕਿਉਂਕਿ ਗ਼ਮਗੀਨ ਪਲਾਂ ਵਿੱਚ ਤੁਹਾਡੀ ਆਵਾਜ਼, ਤੁਹਾਡੇ ‘ਆਪਣਿਆਂ’ ਨੇ ਹੀ ਸੁਣਨੀ ਹੈ। ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਦਿਲ ਕਿਸੇ ਹੋਰ ਵਜੂਦ ਵਿੱਚ ਵੀ ਧੜਕਦਾ ਹੈ! ਅਜੋਕੇ ਪ੍ਰਸੰਗ ਵਿੱਚ:

ਦਿਲੋਂ ਤਾਂ ਪਹਿਲਾਂ ਹੀ

ਕਿਹੜਾ ਕੋਈ

ਨੇੜੇ ਕਿਸੇ ਦੇ ਸੀ

ਕਰੋਨਾ ਨੇ ਤਾਂ

ਬਸ ਸਾਨੂੰ

ਸਾਡਾ ਸੱਚ ਹੀ ਦਿਖਾਇਆ ਏ। (ਸੰਜੀਵ ਆਨੰਦ)



News Source link
#ਫਕ #ਪ #ਰਹ #ਰਸ਼ਤਆ #ਦ #ਰਗਲ #ਤਸਵਰ

- Advertisement -

More articles

- Advertisement -

Latest article