ਫ਼ਿਰੋਜ਼ਪੁਰ: ਪਾਕਿਸਤਾਨ ਤੋਂ ਭਾਰਤੀ ਖੇਤਰ ’ਚ ਆਏ 3 ਡਰੋਨ, ਬੀਐੱਸਐੱਫ ਨੇ ਦੋ ਖਦੇੜੇ ਤੇ ਤੀਜਾ ਸੁੱਟਿਆ

0
242


ਅਨਿਰੁਧ ਗੁਪਤਾ

ਫਿਰੋਜ਼ਪੁਰ, 9 ਨਵੰਬਰ

ਸਰਹੱਦੀ ਚੌਕੀ ਜਗਦੀਸ਼ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਮੰਗਲਵਾਰ ਨੂੰ ਇਸ ਸੈਕਟਰ ‘ਚ ਪਾਕਿਸਤਾਨ ਵਾਲੇ ਪਾਸਿਓਂ ਤਿੰਨ ਡਰੋਨ ਆਉਂਦੇ ਦੇਖੇ। ਜਵਾਨਾਂ ਨੇ ਰਾਤ ਕਰੀਬ 9.50 ਵਜੇ ਦੇਖੇ ਡਰੋਨ ਨੂੰ ਸੁੱਟਣ ਲਈ ਗਈ ਗੋਲੀਆਂ ਦਾਗੀਆਂ। ਬਾਅਦ ‘ਚ ਰਾਤ ਕਰੀਬ 10.10 ਵਜੇ ਡਰੋਨ ਵਰਗੀ ਵਸਤੂ ਪਾਕਿਸਤਾਨ ਵਾਲੇ ਪਾਸੇ ਮੁੜ ਗਈ। ਰਿਪੋਰਟਾਂ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਰਾਤ ਕਰੀਬ 10.42 ਵਜੇ ਇਕ ਹੋਰ ਡਰੋਨ ਦੇਖਿਆ ਅਤੇ ਉਸ ਵੱਲ 22 ਗੋਲੀਆਂ ਦਾਗੀਆਂ। ਬਾਅਦ ‘ਚ ਰਾਤ ਕਰੀਬ 10.55 ਵਜੇ ਡਰੋਨ ਪਾਕਿਸਤਾਨ ਚਲਾ ਗਿਆ। ਬੀਐੱਸਐੱਫ ਜਵਾਨਾਂ ਨੇ ਰਾਤ 11.23 ਵਜੇ ਦੇ ਕਰੀਬ ਭਾਰਤੀ ਖੇਤਰ ਵਿੱਚ ਡਰੋਨ ਦੇਖਣ ’ਤੇ ਤੀਜੀ ਵਾਰੀ ਗੋਲੀਬਾਰੀ ਕੀਤੀ। ਇਸ ਦੌਰਾਨ ਇਹ ਡਰੋਨ ਡੇਗ ਲਿਆ। ਸਵੇਰੇ ਇਲਾਕੇ ਦੀ ਤਲਾਸ਼ੀ ਦੌਰਾਨ ਇਸ ਨੂੰ ਬਰਾਮਦ ਕਰ ਲਿਆ।





News Source link

LEAVE A REPLY

Please enter your comment!
Please enter your name here