ਫਰਜ਼ੀ ਸਿਮ ਨੂੰ ਰੋਕਣ ਲਈ ਨਵੇਂ ਨਿਯਮ ਪਹਿਲੀ ਜੁਲਾਈ ਤੋਂ ਹੋਣਗੇ ਲਾਗੂ

0
173


ਨਵੀਂ ਦਿੱਲੀ, 28 ਜੂਨ

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਫਰਜ਼ੀ ਸਿਮ ਨੂੰ ਰੋਕਣ ਲਈ ਨਵੇਂ ਨਿਯਮ ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਇਸ ਸਾਲ ਮਾਰਚ ਵਿੱਚ ਦੂਰਸੰਚਾਰ ਮੋਬਾਈਲ ਨੰਬਰ ਪੋਰਟੇਬਿਲਟੀ (ਨੌਵਾਂ ਸੋਧ) ਨਿਯਮ 2024 ਜਾਰੀ ਕੀਤਾ ਸੀ ਜੋ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਇਸ ਦਾ ਉਦੇਸ਼ ਮੋਬਾਈਲ ਨੰਬਰਾਂ ਦੀ ਫਰਜ਼ੀ ਢੰਗ ਨਾਲ ਪੋਰਟਿੰਗ ’ਤੇ ਰੋਕ ਲਗਾਉਣਾ ਹੈ। ਮੋਬਾਈਲ ਨੂੰ ਪੋਰਟ ਕਰਨ ਦੀ ਮਿਤੀ ਵੀ ਹੁਣ ਸੱਤ ਦਿਨਾਂ ਦੀ ਮਿਆਦ ਪੁੱਗਣ ਤੋਂ ਪਹਿਲਾਂ ਕੀਤੀ ਜਾਵੇਗੀ ਜੋ ਪਹਿਲਾਂ ਦਸ ਦਿਨ ਸੀ। ਜ਼ਿਕਰਯੋਗ ਹੈ ਕਿ ਗੈਂਗਸਟਰਾਂ ਤੇ ਠੱਗਾਂ ਵੱਲੋਂ ਫਰਜ਼ੀ ਢੰਗ ਨਾਲ ਮੋਬਾਈਲ ਪੋਰਟੇਬਿਲਟੀ ਜ਼ਰੀਏ ਲੋਕਾਂ ਨਾਲ ਧੋਖਾ ਕਰਨ ਦੀਆਂ ਘਟਨਾਵਾਂ ਵਧੀਆਂ ਹਨ। -ਆਈਏਐਨਐਸ



News Source link