ਖਮਾਣੋਂ:
ਖਮਾਣੋਂ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਜਗਜੀਤ ਕੁਮਾਰ ਨੂੰ ਉਸ ਸਮੇਂ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਪੰਡਿਤ ਹਰੀ ਚੰਦ ਦਾ ਦੇਹਾਂਤ ਹੋ ਗਿਆ। ਟਰੱਕ ਯੂਨੀਅਨ ਖਮਾਣੋਂ ਦੇ ਸਾਬਕਾ ਪ੍ਰਧਾਨ ਪੰਡਿਤ ਹਰੀ ਚੰਦ ਦਾ ਸਸਕਾਰ ਸਥਾਨਕ ਸ਼ਮਸ਼ਾਨਘਾਟ ’ਚ ਕੀਤਾ ਗਿਆ। ਹਰੀ ਚੰਦ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਜੋਗਿੰਦਰ ਪਾਲ ਖਮਾਣੋਂ, ਰਾਜਿੰਦਰ ਪਾਲ, ਜਗਜੀਤ ਕੁਮਾਰ ਵਿੱਕੀ ਤੇ ਰਵਿੰਦਰ ਪਾਲ ਨੇ ਦਿਖਾਈ। -ਟਨਸ