ਪੰਜਾਬ ਪੱਛਮੀ ਬੰਗਾਲ ਦੇ ਮੰਤਰੀ ਨੇ ਮਹਿਲਾ ਅਧਿਕਾਰੀ ਨੂੰ ਧਮਕਾਇਆ By Mehra Media Team August 3, 2024 0 165 Share Facebook Twitter Pinterest WhatsApp Must read Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 Mehra Media Teamhttps://punjabimedia.in ਕਾਂਥੀ (ਪੱਛਮੀ ਬੰਗਾਲ), 3 ਅਗਸਤ ਪੱਛਮੀ ਬੰਗਾਲ ਦੇ ਮੰਤਰੀ ਅਖਿਲ ਗਿਰੀ ਸੂਬੇ ਦੇ ਜੰਗਲਾਤ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਨੂੰ ਕਥਿਤ ਧਮਕਾਉਣ ਅਤੇ ਗਾਲ੍ਹਾਂ ਕੱਢਣ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਜੰਗਲਾਤ ਅਧਿਕਾਰੀ ਪੁਰਬਾ ਮੇਦਨੀਪੁਰ ਜ਼ਿਲ੍ਹੇ ’ਚ ਤਾਜਪੁਰ ’ਚ ਸਮੁੰਦਰ ਤੱਟ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾ ਰਹੇ ਸਨ। ਟੀਵੀ ਚੈਨਲਾਂ ’ਤੇ ਪ੍ਰਸਾਰਿਤ ਵੀਡੀਓ ’ਚ ਵਿਧਾਇਕ ਗਿਰੀ ਮਹਿਲਾ ਅਧਿਕਾਰੀ ਮਨੀਸ਼ਾ ਸਾਹੂ ਨੂੰ ਧਮਕਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਭਾਜਪਾ ਨੇ ਘਟਨਾ ਦੀ ਵੀਡੀਓ ਐਕਸ ’ਤੇ ਸਾਂਝੀ ਕਰਦਿਆਂ ਗਿਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਜਦਕਿ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਪਾਰਟੀ ਅਜਿਹੇ ਵਿਹਾਰ ਦੀ ਹਮਾਇਤ ਨਹੀਂ ਕਰਦੀ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਤਾਜਪੁਰ ’ਚ ਸਮੁੰਦਰ ਤੱਟ ਨੇੜੇ ਬਣੀਆਂ ਦੁਕਾਨਾਂ ਸ਼ੁੁੱਕਰਵਾਰ ਰਾਤ ਨੂੰ ਢਾਹੀਆਂ ਗਈਆਂ। ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦਾ ਪਤਾ ਲੱਗਣ ’ਤੇ ਗਿਰੀ ਮੌਕੇ ’ਤੇ ਪਹੁੰਚੇ ਤੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਵਿਧਾਇਕ ਗਿਰੀ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਈ ਕਬਜ਼ੇ ਹੋਏ ਹਨ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਪਰ ਇਨ੍ਹਾਂ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਸਬੰਧੀ ਸੰਪਰਕ ’ਤੇ ਮਨੀਸ਼ਾ ਸਾਹੂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਜੰਗਲਾਤ ਮੰਤਰੀ ਬੀਰਬਾਹਾ ਹੰਸਦਾ ਨੇ ਮਹਿਲਾ ਅਧਿਕਾਰੀ ਨਾਲ ਸੰਪਰਕ ਕਰਕੇ ਪੂਰੇ ਘਟਨਾਕ੍ਰਮ ਦਾ ਨੋਟਿਸ ਲਿਆ ਹੈ। -ਪੀਟੀਆਈ News Source link Tagsਅਧਕਰਦਧਮਕਇਆਨਪਛਮਬਗਲਮਹਲਮਤਰ Share Facebook Twitter Pinterest WhatsApp Previous articleਰਾਜਸਥਾਨ ’ਚ ਫਰਜ਼ੀ ਅਧਾਰ ਕਾਰਡ ਬਣਾਉਣ ਦੇ ਮਾਮਲੇ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ; ਤਿੰਨ ਨਾਮਜ਼ਦNext articleਸ਼ਾਸਤਰੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ ਦਾ ਦੇਹਾਂਤ - Advertisement - More articles Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ… April 26, 2026 - Advertisement - Latest article Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 ਵੱਡੀ ਵਾਰਦਾਤ, ਮਾਤਮ ‘ਚ ਬਦਲਿਆ ਪਾਰਟੀ ਦਾ ਮਾਹੌਲ, ਜਨਮਦਿਨ ‘ਚ ਅੰਨ੍ਹੇਵਾਹ ਚੱਲੀਆਂ ਗੋਲੀਆਂ; 3 ਨੌਜਵਾਨਾਂ ਦੀ ਮੌਤ April 26, 2026