ਪੰਡਿਤ ਜਸਰਾਜ ਨੇ ਭਾਰਤੀ ਸ਼ਾਸਤਰੀ ਸੰਗੀਤ ਨੂੰ ਬੁਲੰਦੀਆਂ ’ਤੇ ਪਹੁੰਚਾਇਆ: ਸ਼ਾਹ

0
216


ਨਵੀਂ ਦਿੱਲੀ, 27 ਦਸੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਾਸਤਰੀ ਗਾਇਕ ਪੰਡਿਤ ਜਸਰਾਸ ਨੇ ਭਾਰਤੀ ਸ਼ਾਸਤਰੀ ਸੰਗੀਤ ਅਤੇ ‘ਭਗਤੀ ਪਦ’ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਅਤੇ ਇਸ ਕਰਕੇ ਦੁਨੀਆਂ ਭਰ ’ਚ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਸ਼ਾਹ ਨੇ ਇੱਥੇ ਪੰਡਿਤ ਜਸਰਾਸ ਦੇ ਸੰਗੀਤ ਸਮਾਗਮ ‘‘ਪੰਡਿਤ ਮੋਤੀਰਾਮ, ਪੰਡਿਤ ਮਨੀਰਾਮ ਸੰਗੀਤ ਸਮਾਰੋਹ’ ਦੇ 50 ਵਰ੍ਹੇ ਪੂਰੇ ਹੋਣ ਮੌਕੇ ਯਾਦਗਾਰੀ ਡਾਕ ਟਿਕਟ ਜਾਰੀ ਕਰਦਿਆਂ ਇਹ ਵੀ ਆਖਿਆ ਕਿ ਪੰਡਿਤ ਜਸਰਾਜ ਨੇ ਪੂਰੀ ਦੁਨੀਆ ’ਚ ਆਪਣਿਆਂ ਸਰੋਤਿਆਂ ਲਈ ਵੈਸ਼ਨਵ ਪਰੰਪਰਾ ਦੇ ਭਾਰਤੀ ਸ਼ਾਸਤਰੀ ‘ਪੁਸ਼ਟੀਮ੍ਰਗਿਆ’ ਅਤੇ ‘ਭਗਤੀ ਪਦ’ ਨੂੰ ਅਮਰ ਬਣਾ ਦਿੱਤਾ। -ਪੀਟੀਆਈ



News Source link