35.8 C
Patiāla
Tuesday, June 9, 2026

ਪੰਜਾਬ ਵਿੱਚ 52 ਥਾਵਾਂ ’ਤੇ ਰੇਲਾਂ ਰੋਕਣ ਦਾ ਪ੍ਰੋਗਰਾਮ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 9 ਮਾਰਚ

ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਭਲਕੇ ‘ਰੇਲ ਰੋਕੋ’ ਦੇ ਸੱਦੇ ਤਹਿਤ ਪੰਜਾਬ ਵਿੱਚ 52 ਥਾਵਾਂ ’ਤੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ‘ਦਿੱਲੀ ਕੂਚ’ ਦੇ ਪ੍ਰੋਗਰਾਮ ਨੂੰ ਤਬਦੀਲ ਕਰ ਕੇ ਸ਼ੰਭੂ ਬਾਰਡਰ ਤੋਂ ਹੀ ਅੰਦੋਲਨ ਚਲਾਉਣ ਦੇ ਫ਼ੈਸਲੇ ਤਹਿਤ ਅੱਜ ਇਥੇ ਸ਼ੰਭੂ ਬਾਰਡਰ ’ਤੇ ਅਗਲੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਕੀਤੀ ਗਈ। ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸ਼ੰਭੂ ਮੋਰਚੇ ਦੇ ਕਿਸਾਨ ਇਸ ਖੇਤਰ ਨੇੜੇ ਸਥਿਤ ਪਿੰਡ ਸੰਜਰਪੁਰ ਵਿੱਚ ਰੇਲਵੇ ਲਾਈਨ ’ਤੇ ਧਰਨਾ ਦੇਣਗੇ। ਅੱਜ ਇਥੇ ਸ਼ੰਭੂ ਬਾਰਡਰ ’ਤੇ ਹੋਈਆਂ ਮੀਟਿੰਗਾਂ ਦੌਰਾਨ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਸਬੰਧੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।



News Source link

- Advertisement -

More articles

- Advertisement -

Latest article