ਪੰਜਾਬ ਵਿੱਚ 27 ਮੋਰਚਿਆਂ ’ਤੇ ਅੱਜ ਮਨਾਇਆ ਜਾਵੇਗਾ ਸ਼ਹਾਦਤ ਦਿਵਸ

Must read


ਚੰਡੀਗੜ੍ਹ (ਟਨਸ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿੱਚ ਚੱਲ ਰਹੇ 27 ਮੋਰਚੇ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਰਹਿਣਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਵਿੱਚ ਲਗਾਏ ਗਏ 27 ਮੋਰਚਿਆਂ ਵਿੱਚ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਸਮਾਗਮ ਕੀਤੇ ਜਾਣਗੇ ਤੇ ਸਮੇਂ ਦੇ ਹਾਕਮਾਂ ਦੇ ਜਬਰ ਜ਼ੁਲਮ ਖਿਲਾਫ਼ ਲੋਕ ਯੁੱਧ ਨੂੰ ਤੇਜ਼ ਕਰਨ ਤੇ ਅਖ਼ੀਰ ਤੱਕ ਲੜਨ ਦੇ ਪ੍ਰਣ ਕੀਤੇ ਜਾਣਗੇ। 





News Source link

- Advertisement -

More articles

- Advertisement -

Latest article