ਪੰਜਾਬ ਫੁਟਬਾਲ ਸੁਪਰ ਲੀਗ ਵਿੱਚ ਦੋਆਬਾ ਯੂਨਾਈਟਿਡ ਦੀ ਝੰਡੀ

0
235


ਪੱਤਰ ਪ੍ਰੇਰਕ

ਗੜ੍ਹਸ਼ੰਕਰ, 12 ਸਤੰਬਰ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਤੇ ਦੋਆਬਾ ਯੂਨਾਈਟਿਡ ਕਲੱਬ ਵਿਚਾਲੇ ਹੋਏ ਪੰਜਾਬ ਸੁਪਰ ਲੀਗ ਦੇ ਫੁਟਬਾਲ ਮੈਚ ਵਿੱਚ ਦੋਆਬਾ ਯੂਨਾਈਟਿਡ ਨੇ ਆਪਣੀ ਵਿਰੋਧੀ ਟੀਮ ਨੂੰ 2-1 ਦੇ ਅੰਤਰ ਨਾਲ ਹਰਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਕੱਤਰ ਹਰਨੰਦਨ ਸਿੰਘ ਖਾਬੜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਕੋਚ ਬੰਦਨਾ ਸਿੰਘ, ਪ੍ਰਿੰਸੀਪਲ ਜਗਮੋਹਨ ਸਿੰਘ, ਤਕਦੀਰ ਸਿੰਘ, ਡਾ. ਰਾਜ ਕੁਮਾਰ, ਕੋਚ ਹਰਿੰਦਰ ਸਨੀ ਅਤੇ ਕੋਚ ਜਸਬੀਰ ਸਿੰਘ ਭਾਰਟਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹਰਨੰਦਨ ਸਿੰਘ ਖਾਬੜਾ ਅਤੇ ਹਾਜ਼ਰ ਹੋਰ ਸ਼ਖ਼ਸੀਅਤਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਮੈਚ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਅਤੇ ਇਲਾਕੇ ਦੇ ਫੁਟਬਾਲ ਪ੍ਰੇਮੀ ਹਾਜ਼ਰ ਸਨ।





News Source link

LEAVE A REPLY

Please enter your comment!
Please enter your name here