ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ, ਬੀਐੱਸਐੱਫ ਨੇ ਗੋਲੀਆਂ ਚਲਾ ਕੇ ਖਦੇੜੇ

Must read


ਚੰਡੀਗੜ੍ਹ, 20 ਨਵੰਬਰ

ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਕੱਸੋਵਾਲ ਨਜ਼ਦੀਕ ਬੀਤੀ ਦੇਰ ਰਾਤ ਡਰੋਨ ਦੀ ਹਲਚਲ ਦੇਖੀ ਗਈ। ਬੀਐੱਸਐਫ ਜਵਾਨਾਂ ਨੇ ਕਰੀਬ 96 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ । ਇਸ ਤੋਂ ਇਲਾਵਾ ਦੇਰ ਰਾਤ ਹੀ ਸਰਹੱਦੀ ਚੌਕੀ ਛੰਨਾ ਪੱਤਣ ਨਜ਼ਦੀਕ ਵੀ ਡਰੋਨ ਦੀ ਹਲਚਲ ਦੇਖੀ ਗਈ, ਜਿਸ ‘ਤੇ ਵੀ ਜਵਾਨਾਂ ਵਲੋਂ ਫਾਇਰਿੰਗ ਕੀਤੀ ਅਤੇ ਇਹ ਵੀ ਪਾਕਿਸਤਾਨ ਚਲਾ ਗਿਆ। ਅੱਜ ਸਵੇਰ ਤੋਂ ਹੀ ਬੀਐੱਸਐੱਫ ਅਤੇ ਰਮਦਾਸ ਦੀ ਪੁਲੀਸ ਵਲੋਂ ਡਰੋਨ ਵਾਲੇ ਖੇਤਰ ਵਿਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। 





News Source link

- Advertisement -

More articles

- Advertisement -

Latest article