ਪੰਜਾਬ ਦੇ ਸਾਬਕਾ ਵਿਧਾਇਕ ਦੇ ਘਰ ’ਤੇ ਗੋਲੀਬਾਰੀ ਮਾਮਲੇ ’ਚੋਂ ਗੈਂਗਸਟਰ ਦੀਪਕ ਬਾਕਸਰ ਰਿਹਾਅ – punjabitribuneonline.com

0
193


ਨਵੀਂ ਦਿੱਲੀ, 4 ਜਨਵਰੀ

ਇਥੋਂ ਦੀ ਤੀਸ ਹਜ਼ਾਰੀ ਅਦਾਲਤ ਦੀ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਸੁਮਨ ਗੁਪਤਾ ਨੇ ਪਿਛਲੇ ਸਾਲ 3 ਦਸੰਬਰ ਨੂੰ ਦਿੱਲੀ ਦੇ ਪੱਛਮੀ ਪੰਜਾਬੀ ਬਾਗ ਵਿਚ ਸ਼ਰਾਬ ਕਾਰੋਬਾਰੀ ਅਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ’ਚੋਂ ਗੈਂਗਸਟਰ ਦੀਪਕ ਪਹਿਲ ਉਰਫ ਦੀਪਕ ਬਾਕਸਰ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਦੇ ਪਿੱਛੇ ਦਾ ਮਕਸਦ ਮਲਹੋਤਰਾ ਵੱਲੋਂ ਲਾਰੈਂਸ ਬਿਸ਼ਨੋਈ ਵੱਲੋਂ ਮੰਗੀ ਫਿਰੌਤੀ ਦੇਣ ਤੋਂ ਇਨਕਾਰ ਕਰਨਾ ਸੀ। ਦੀਪ ਮਲਹੋਤਰਾ ਪੰਜਾਬ ਦੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਨ। ਉਨ੍ਹਾਂ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਫਰਵਰੀ 2023 ਵਿੱਚ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਮਈ 2023 ਵਿੱਚ ਉਸਨੂੰ ਜ਼ਮਾਨਤ ਦੇ ਦਿੱਤੀ ਗਈ। ਪੁਲੀਸ ਨੇ ਇਹ ਕਹਿੰਦੇ ਹੋਏ ਗੈਂਗਸਟਰ ਦੀ ਰਿਹਾਈ ਦੀ ਮੰਗ ਕੀਤੀ ਕਿ ਉਨ੍ਹਾਂ ਨੂੰ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।



News Source link