ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ 18 ਤੋਂ ਗੋਆ ਦੇ ਤਿੰਨ ਦਿਨਾਂ ਦੌਰੇ ’ਤੇ

0
183


ਪਣਜੀ, 17 ਜਨਵਰੀ

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 18 ਜਨਵਰੀ ਤੋਂ ਗੋਆ ਦੇ ਤਿੰਨ ਦਿਨਾਂ ਦੌਰੇ ’ਤੇ ਹੋਣਗੇ। ਪਾਰਟੀ ਦੇ ਸੂਬਾ ਪ੍ਰਧਾਨ ਅਮਿਤ ਪਾਲੇਕਰ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨਾਲ 18 ਤੋਂ 20 ਜਨਵਰੀ ਤੱਕ ਤੱਟਵਰਤੀ ਰਾਜ ਵਿੱਚ ਰਹਿਣਗੇ। ‘ਆਪ’ ਦੇ ਸੀਨੀਅਰ ਆਗੂ ਪਾਰਟੀ ਦੇ ਗੋਆ ਦੇ ਵਿਧਾਇਕਾਂ ਅਤੇ ਰਾਜ ਦੇ ਹੋਰ ਅਹੁਦੇਦਾਰਾਂਆਂ ਨਾਲ ਮੁਲਾਕਾਤ ਕਰਨਗੇ। ‘ਆਪ’ ਦੇ ਗੋਆ ਵਿਧਾਨ ਸਭਾ ‘ਚ ਦੋ ਵਿਧਾਇਕ ਹਨ।



News Source link