ਪੰਜਾਬ ਦੇ ਪਟਵਾਰੀ ਤੇ ਕਾਨੂੰਗੋ ਹੜਤਾਲ ਲਈ ਬਜ਼ਿੱਦ, ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਕਲਮ ਛੋੜ

Must read


ਰੁਚਿਕਾ ਐੱਮ. ਖੰਨਾ

ਚੰਡੀਗੜ੍ਹ, 31 ਅਗਸਤ

ਰੈਵੇਨਿਊ ਪਟਵਾਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਪਟਵਾਰੀਆਂ ਤੇ ਕਾਨੂੰਗੋਆਂ ਨੇ ਸ਼ੁੱਕਰਵਾਰ ਤੋਂ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਸਿਰਫ ਉਸ ਪਟਵਾਰ ਸਰਕਲ ਦੇ ਹੜ੍ਹ ਨਾਲ ਸਬੰਧਤ ਕੰਮ ਕਰਨਗੇ, ਜਿਸ ਵਿੱਚ ਉਹ ਤਾਇਨਾਤ ਹਨ ਅਤੇ ਮਾਲ ਸਰਕਲਾਂ ਵਿੱਚ ਕੋਈ ਕੰਮ ਨਹੀਂ ਕਰਨਗੇ, ਜਿਥੇ ਪਟਵਾਰੀਆਂ ਦੀਆਂ ਆਸਾਮੀਆਂ ਖਾਲ੍ਹੀ ਹਨ। ਰਾਜ ਦੇ 4,716 ਮਾਲ ਸਰਕਲਾਂ ਵਿਚੋਂ ਪਟਵਾਰੀ ਸਿਰਫ਼ 1,500 ਸਰਕਲਾਂ ਵਿੱਚ ਤਾਇਨਾਤ ਹਨ। ਪਟਵਾਰੀਆਂ ਅਤੇ ਕਾਨੂੰਗੋਆਂ ਨੇ ਸ਼ਨਿਚਰਵਾਰ ਨੂੰ ਹੋਈ ਮੀਟਿੰਗ ਵਿੱਚ 1 ਸਤੰਬਰ ਤੋਂ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੂੰ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਲਮ ਛੋੜ ਹੜਤਾਲ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਵਿਰੁੱਧ ਐਸਮਾ ਲਗਾਇਆ ਹੈ।



News Source link
#ਪਜਬ #ਦ #ਪਟਵਰ #ਤ #ਕਨਗ #ਹੜਤਲ #ਲਈ #ਬਜਦ #ਸ਼ਕਰਵਰ #ਤ #ਸ਼ਰ #ਹਵਗ #ਕਲਮ #ਛੜ

- Advertisement -

More articles

- Advertisement -

Latest article