ਪੰਚਕੂਲਾ ਵਿੱਚ 8 ਨੂੰ ਰਿਲੀਜ਼ ਹੋਵੇਗਾ ‘ਖੇਲੋ ਇੰਡੀਆ’ ਦਾ ਲੋਗੋ

0
318


ਪੰਚਕੂਲਾ: ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਹੈ ਕਿ 8 ਮਈ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ‘ਖੇਲੋ ਇੰਡੀਆ ਯੂਥ ਖੇਡਾਂ’ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਲੋਗੋ ਰਿਲੀਜ਼ ਕੀਤਾ ਜਾਵੇਗਾ।  ਡਾ. ਅਗਰਵਾਲ ਨੇ ਦੱਸਿਆ ਕਿ ਇਸ ਸਬੰਧੀ ਵਿਆਪਕ ਪ੍ਰਬੰਧ ਕੀਤੇ ਜਾ ਚੁੱਕੇ ਹਨ। ‘ਖੇਲੋ ਇੰਡੀਆ’ ਦੀ ਮੇਜ਼ਬਾਨੀ ਲਈ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਖੇਡਾਂ ਰਾਹੀਂ ਹਰਿਆਣਾ ਦਾ ਇੱਕ ਹੋਰ ਅਧਿਆਏ ਖੇਡਾਂ ਨਾਲ ਜੁੜੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ਵੱਲੋਂ 4 ਜੂਨ ਤੋਂ 13 ਜੂਨ ਤੱਕ ਇਨ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ। -ਪੱਤਰ ਪ੍ਰੇਰਕ





News Source link

LEAVE A REPLY

Please enter your comment!
Please enter your name here