ਪੱਤਰ ਪ੍ਰੇਰਕ
ਪੰਚਕੂਲਾ, 10 ਅਪਰੈਲ
ਪੰਚਕੂਲਾ ਵਿੱਚ ਓਲੰਪਿਕ ਜੇਤੂ ਨੀਰਜ ਚੋਪੜਾ ਦੇ ਨਾਂ ’ਤੇ ਵਿਸ਼ੇਸ਼ ਭਾਲਾ ਸੁੱਟਣ ਦਾ ਟੂਰਨਾਮੈਂਟ ‘ਨੀਰਜ ਚੋਪੜਾ ਕਲਾਸਿਕ’ 24 ਮਈ ਤੋਂ ਤਾਊ ਦੇਵੀ ਲਾਲ ਸਟੇਡੀਅਮ ’ਚ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਨੂੰ ਵਰਲਡ ਅਥਲੈਟਿਕ ‘ਏ’ ਕੈਟਾਗਰੀ ਦਾ ਦਰਜਾ ਮਿਲਿਆ ਹੈ। ਇਸ ਅਥਲੈਟਿਕ ਚੈਂਪੀਅਨਸ਼ਿਪ ਦਾ ਕੁਆਲੀਫਾਈ ਇਵੈਂਟ ਟੋਕੀਓ ਵਿੱਚ ਵੀ ਹੋਵੇਗਾ। ਪੰਚਕੂਲਾ ’ਚ ਹੋਣ ਵਾਲੀ ਇਹ ਨੀਰਜ ਚੋਪੜਾ ਕਲਾਸਿਕ ਟੂਰਨਾਮੈਂਟ ’ਚ 10 ਪੁਰਸ਼ ਅਤੇ ਕਈ ਮਹਿਲਾ ਖਿਡਾਰੀ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।