‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਮਗਰੋਂ ਪਰਿਵਾਰ ਸਮੇਤ ਅਯੁੱਧਿਆ ਜਾਵਾਂਗਾ: ਕੇਜਰੀਵਾਲ – Punjabi Tribune

0
216


ਨਵੀਂ ਦਿੱਲੀ, 17 ਜਨਵਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਹੈ ਕਿ ਉਹ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਬਾਅਦ ਪਰਿਵਾਰ ਸਮੇਤ ਅਯੁੱਧਿਆ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਕ ਵਿਅਕਤੀ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਤੁਹਾਨੂੰ ਵਿਅਕਤੀਗਤ ਤੌਰ ’ਤੇ ਸੱਦਾ ਦੇਣ ਲਈ ਇਕ ਟੀਮ ਆਵੇਗੀ। ਪਰ ਅਜੇ ਤਕ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਸ ਦੇ ਬੱਚੇ ਅਤੇ ਮਾਤਾ ਪਿਤਾ ਵੀ ਅਯੁੱਧਿਆ ’ਚ ਰਾਮ ਲੱਲਾ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਅਤੇ 22 ਜਨਵਰੀ ਦੇ ਸਮਾਗਮ ਤੋਂ ਬਾਅਦ ਉਹ ਉਥੇ ਪਰਿਵਾਰ ਸਮੇਤ ਜ਼ਰੂਰ ਜਾਣਗੇ।



News Source link