ਵਿਦੇਸ਼ ਪ੍ਰਧਾਨ ਮੰਤਰੀ ਮੋਦੀ ਦਾ ਵਾਰਾਨਸੀ ਦੌਰਾ ਅੱਜ By Mehra Media Team - June 18, 2024 0 182 FacebookXPinterestWhatsApp ਨਵੀਂ ਦਿੱਲੀ, 17 ਜੂਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵਾਰਾਨਸੀ ਦੇ ਦੌਰੇ ’ਤੇ ਜਾਣਗੇ। ਲਗਾਤਾਰ ਤੀਸਰੀ ਵਾਰ ਸੱਤਾ ਸੰਭਾਲਣ ਮਗਰੋਂ ਉਹ ਪਹਿਲੀ ਵਾਰ ਵਾਰਾਨਸੀ ਆ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ 9.26 ਕਰੋੜ ਤੋਂ ਵੱਧ ਕਿਸਾਨਾਂ ਲਈ 20 ਹਜ਼ਾਰ ਕਰੋੜ ਰੁਪਏ ਜਾਰੀ ਕਰਨਗੇ। ਮੋਦੀ ਸ਼ਾਮ ਕਰੀਬ ਸੱਤ ਵਜੇ ਦਸ਼ਾਸ਼ਵਮੇਧ ਘਾਟ ’ਤੇ ਗੰਗਾ ਆਰਤੀ ਕਰਨਗੇ। ਇੱਕ ਅਧਿਕਾਰਿਤ ਬਿਆਨ ਮੁਤਾਬਕ, ਉਹ ਰਾਤ ਕਰੀਬ ਅੱਠ ਵਜੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ‘ਪੂਜਾ ਅਰਚਨਾ’ ਵੀ ਕੀਤੀ ਜਾਵੇਗੀ। ਭਾਜਪਾ ਦੇ ਵਾਰਾਨਸੀ ਜ਼ਿਲ੍ਹਾ ਮੀਡੀਆ ਇੰਚਾਰਜ ਅਰਵਿੰਦ ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸੰਸਦੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਕਾਸ਼ੀ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਬਿਹਾਰ ਜਾਣਗੇ ਜਿੱਥੇ ਉਹ ਰਾਜਗੀਰ ਵਿੱਚ ਨਲੰਦਾ ਯੂਨੀਵਰਸਿਟੀ ਦੇ ਕੈਂਪਸ ਦਾ ਉਦਘਾਟਨ ਕਰਨਗੇ। -ਪੀਟੀਆਈ ਸਬੰਧਿਤ ਖ਼ਬਰਾਂ Published At: JUNE 17, 2024 11:24 PM (IST) Published At: JUNE 17, 2024 10:32 PM (IST) Published At: JUNE 17, 2024 09:03 PM (IST) Published At: JUNE 17, 2024 06:35 PM (IST) Published At: JUNE 17, 2024 04:16 PM (IST) | Updated At: JUNE 17, 2024 05:54 PM (IST) Published At: JUNE 17, 2024 03:27 PM (IST) News Source link
ਨਵੀਂ ਦਿੱਲੀ, 17 ਜੂਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵਾਰਾਨਸੀ ਦੇ ਦੌਰੇ ’ਤੇ ਜਾਣਗੇ। ਲਗਾਤਾਰ ਤੀਸਰੀ ਵਾਰ ਸੱਤਾ ਸੰਭਾਲਣ ਮਗਰੋਂ ਉਹ ਪਹਿਲੀ ਵਾਰ ਵਾਰਾਨਸੀ ਆ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ 9.26 ਕਰੋੜ ਤੋਂ ਵੱਧ ਕਿਸਾਨਾਂ ਲਈ 20 ਹਜ਼ਾਰ ਕਰੋੜ ਰੁਪਏ ਜਾਰੀ ਕਰਨਗੇ। ਮੋਦੀ ਸ਼ਾਮ ਕਰੀਬ ਸੱਤ ਵਜੇ ਦਸ਼ਾਸ਼ਵਮੇਧ ਘਾਟ ’ਤੇ ਗੰਗਾ ਆਰਤੀ ਕਰਨਗੇ। ਇੱਕ ਅਧਿਕਾਰਿਤ ਬਿਆਨ ਮੁਤਾਬਕ, ਉਹ ਰਾਤ ਕਰੀਬ ਅੱਠ ਵਜੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ‘ਪੂਜਾ ਅਰਚਨਾ’ ਵੀ ਕੀਤੀ ਜਾਵੇਗੀ। ਭਾਜਪਾ ਦੇ ਵਾਰਾਨਸੀ ਜ਼ਿਲ੍ਹਾ ਮੀਡੀਆ ਇੰਚਾਰਜ ਅਰਵਿੰਦ ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸੰਸਦੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਕਾਸ਼ੀ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਬਿਹਾਰ ਜਾਣਗੇ ਜਿੱਥੇ ਉਹ ਰਾਜਗੀਰ ਵਿੱਚ ਨਲੰਦਾ ਯੂਨੀਵਰਸਿਟੀ ਦੇ ਕੈਂਪਸ ਦਾ ਉਦਘਾਟਨ ਕਰਨਗੇ। -ਪੀਟੀਆਈ