ਪ੍ਰਧਾਨ ਮੰਤਰੀ ਕਾਲਾ ਧਨ ਦੇਣ ਵਾਲੇ ਅੰਬਾਨੀ, ਅਡਾਨੀ ਦੀ ਜਾਂਚ ਕਰਵਾਉਣ: ਸ੍ਰੀਨੇਤ

Must read


ਨਵੀਂ ਦਿੱਲੀ, 9 ਮਈ

ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਾਲੇ ਧਨ ਬਾਰੇ ਲਗਾਏ ਦੋਸ਼ਾਂ ਦੀ ਜਾਂਚ ਲਈ ਸੀਬੀਆਈ ਅਤੇ ਈਡੀ ਦੀ ਵਰਤੋਂ ਕਰਨ। ਦੱਸਣਯੋਗ ਹੈ ਕਿ ਮੋਦੀ ਨੇ ਸਨਅਤਕਾਰਾਂ ਅੰਬਾਨੀ ਅਤੇ ਅਡਾਨੀ ਵੱਲੋਂ ਕਾਂਗਰਸੀ ਆਗੂਆਂ ਨੂੰ ਕਾਲੇ ਧਨ ਨਾਲ ਭਰੀਆਂ ਬੋਰੀਆਂ ਟੈਂਪੂਆਂ ’ਚ ਵੰਡਣ ਦੇ ਦੋਸ਼ ਲਗਾਏ ਸਨ।  ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਭ੍ਰਿਸ਼ਟਾਚਾਰ ਬਾਰੇ ਵੱਡੇ ਖੁਲਾਸੇ ਕਰਨ ਅਤੇ ਆਪਣੇ ਮਿੱਤਰਾਂ ਨੂੰ ਬੇਨਕਾਬ ਕਰਨ ਦੇ ਦਾਅਵੇ ਕਰਦਿਆਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ।



News Source link

- Advertisement -

More articles

- Advertisement -

Latest article