ਪ੍ਰਤਾਪ ਬਾਜਵਾ ਵੱਲੋਂ ਧੰਨਵਾਦੀ ਦੌਰੇ – Punjabi Tribune

Must read


ਪੱਤਰ ਪ੍ਰੇਰਕ

ਕਾਹਨੂੰਵਾਨ, 14 ਜੂਨ

ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਕਾਂਗਰਸ ਪਾਰਟੀ ਦੇ ਸਰਗਰਮ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ। ਅੱਜ ਦੇ ਦੌਰੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਿੰਡ ਕੂੰਟ, ਕਾਹਨੂੰਵਾਨ, ਮੁਲਾਂਵਾਲ, ਦਾਤਾਰਪੁਰ, ਨਵੀਆਂ ਬਾਗੜੀਆਂ, ਨਾਨੋਵਾਲ ਖੁਰਦ, ਕੋਟ ਟੋਡਰ ਮੱਲ, ਜੋਗੀ ਚੀਮਾਂ ਅਤੇ ਠੱਕਰ ਸੰਧੂ ਵਿੱਚ ਧੰਨਵਾਦੀ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਮੀਟਿੰਗਾਂ ਵਿੱਚ ਸੈਂਕੜੇ ਪਾਰਟੀ ਸਮਰਥਕਾਂ ਨੇ ਭਾਗ ਲਿਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਲੀਡ ਦੇ ਕੇ ਜਿਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਫਿਰ ਤੋਂ ਵਿਚਾਰ ਚਰਚਾ ਆਰੰਭ ਦਿੱਤੀ ਗਈ ਹੈ। ਸ੍ਰੀ ਬਾਜਵਾ ਨੇ ਪਿੰਡ ਦੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਧਿਰਾਂ ਵਿੱਚ ਵੰਡੇ ਜਾਣ ਤੋਂ ਬਚ ਕੇ ਜਿੱਤ ਨੂੰ ਨਿਸ਼ਚਿਤ ਕਰਨ ਲਈ ਇਕਜੁੱਟ ਹੋਣ।



News Source link

- Advertisement -

More articles

- Advertisement -

Latest article