ਪੰਜਾਬ ਪੈਰਿਸ ਓਲੰਪਿਕ: ਬੈਡਮਿੰਟਨ ’ਚ ਲਕਸ਼ੈ ਸੇਨ ਨੇ ਕੇਵਿਨ ਕੋਰਡਨ ਨੂੰ ਹਰਾਇਆ By Mehra Media Team July 27, 2024 0 155 Share Facebook Twitter Pinterest WhatsApp Must read Annamalai Resign: ਸਿਆਸਤ ‘ਚ ਵੱਡੀ ਹਲਚਲ, ਭਾਜਪਾ ਦੇ ਸਾਬਕਾ ਪ੍ਰਧਾਨ ਨੇ ਦਿੱਤਾ ਅਸਤੀਫਾ; ਮੱਚਿਆ ਹੜਕੰਪ June 5, 2026 Patiala 'ਚ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲਿਸ ਦਾ ਲਾਠੀਚਾਰਜ , ਭਜਾ-ਭਜਾ ਕੁੱਟੇ ਪੰਜਾਬੀ ਨੌਜਵਾਨ June 5, 2026 Punjab 'ਚ 'ਪੋਸਟਰ ਵਾਰ' , ਮਜੀਠੀਆ ਦੇ ਸਮਰਥਨ 'ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ June 5, 2026 ਇਸ ਸੂਬੇ ‘ਚ 8 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਦਾ ਅਲਰਟ, ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਚੇਤਾਵਨੀ June 5, 2026 Mehra Media Teamhttps://punjabimedia.in ਫਰਾਂਸ, 27 ਜੁਲਾਈ ਪੈਰਿਸ ਓਲੰਪਿਕ 2024 ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਵਿਚ ਲਕਸ਼ੈ ਸੇਨ ਨੇ ਗੁਆਟੇਮਾਲਾ ਦੇ ਕੇਵਿਨ ਕੋਰਡਨ ਨੂੰ 21-8, 22-20 ਨਾਲ ਹਰਾਇਆ। ਉਸ ਨੇ ਗਰੁੱਪ ਮੈਚ ਵਿੱਚ ਕੇਵਿਨ ਕੋਰਡਨ ਨੂੰ ਸਿੱਧੇ ਸੈਟਾਂ ਨਾਲ ਹਰਾਇਆ। 22 ਸਾਲਾ ਸੇਨ ਨੇ 42 ਮਿੰਟ ਤੱਕ ਚੱਲੇ ਆਪਣੇ ਓਲੰਪਿਕ ਦੇ ਪਹਿਲੇ ਮੈਚ ਵਿੱਚ ਮੌਜੂਦਾ ਪੈਨ ਅਮਰੀਕੀ ਚੈਂਪੀਅਨ ਕੋਰਡਨ ਨੂੰ ਹਰਾਇਆ। 2022 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਅਤੇ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਸੇਨ 29 ਜੁਲਾਈ ਨੂੰ ਆਪਣੇ ਦੂਜੇ ਗਰੁੱਪ ਮੈਚ ਵਿੱਚ ਬੈਲਜੀਅਮ ਦੇ ਜੂਲੀਅਨ ਕੈਰਾਗੀ ਨਾਲ ਮੁਕਾਬਲਾ ਕਰੇਗਾ। ਕੋਰਡਨ ਨੇ ਦੂਜੀ ਗੇਮ ਵਿੱਚ ਵਾਪਸੀ ਕੀਤੀ ਪਰ ਸੇਨ ਨੇ ਜੇਤੂ ਸ਼ੁਰੂਆਤ ਕੀਤੀ। ਸੇਨ ਨੇ ਪਹਿਲੀ ਗੇਮ ਸਿਰਫ਼ 14 ਮਿੰਟਾਂ ਵਿੱਚ ਆਸਾਨੀ ਨਾਲ ਆਪਣੇ ਨਾਂ ਕਰ ਲਈ। ਉਸ ਨੇ 5-0 ਦੀ ਲੀਡ ਲੈ ਲਈ। ਪੈਰਿਸ ਓਲੰਪਿਕ ਦੇ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸੇਨ ਦੀ ਜੋੜੀ ਨੇ ਅੱਜ ਇੱਥੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ’ਚ ਸੌਖੀ ਜਿੱਤ ਹਾਸਲ ਕੀਤੀ। ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਸਾਤਵਿਕ-ਚਿਰਾਗ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਗਰੁੱਪ ‘ਸੀ’ ਦੇ ਮੈਚ ਵਿੱਚ ਫਰਾਂਸ ਦੇ ਲੁਕਾਸ ਕੋਰਵੀ ਅਤੇ ਰੋਨਾਨ ਲਾਬਾਰ ਦੀ ਜੋੜੀ ਨੂੰ 21-17, 21-14 ਨਾਲ ਹਰਾਇਆ। ਸਾਤਵਿਕ ਅਤੇ ਚਿਰਾਗ ਸੋਮਵਾਰ ਨੂੰ ਆਪਣੇ ਦੂਜੇ ਮੈਚ ਵਿੱਚ ਜਰਮਨੀ ਦੇ ਮਾਰਕ ਲੈਮਸਫਸ ਅਤੇ ਮਾਰਵਿਨ ਸੀਡੇਲ ਨਾਲ ਭਿੜਨਗੇ। ਫਰਾਂਸ ਦੀ ਜੋੜੀ ਨੇ ਪਹਿਲੀ ਗੇਮ ਵਿੱਚ ਭਾਰਤੀਆਂ ਨੂੰ ਸਖ਼ਤ ਟੱਕਰ ਦਿੱਤੀ ਪਰ ਸਾਤਵਿਕ ਅਤੇ ਚਿਰਾਗ ਨੇ ਮੈਚ ਵਿੱਚ ਜ਼ਿਆਦਾਤਰ ਰੈਲੀਆਂ ਜਿੱਤ ਕੇ ਮੈਚ ਆਪਣੇ ਨਾਮ ਕੀਤਾ। -ਪੀਟੀਆਈ News Source link Tagsਓਲਪਕਸਨਹਰਇਆਕਰਡਨਕਵਨਚਨਪਰਸਬਡਮਟਨਲਕਸ਼ Share Facebook Twitter Pinterest WhatsApp Previous articleਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਮੀਟਿੰਗ ’ਚ ਮਮਤਾ ਬੈਨਰਜੀ ਨਾਲ ਹੋਇਆ ਵਿਵਹਾਰ ਨਾ-ਬਰਦਾਸ਼ਤਯੋਗ: ਕਾਂਗਰਸ – Punjabi TribuneNext articleਹਾਕੀ: ਪਲੇਠੇ ਮੁਕਾਬਲੇ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ - Advertisement - More articles Patiala 'ਚ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲਿਸ ਦਾ ਲਾਠੀਚਾਰਜ , ਭਜਾ-ਭਜਾ ਕੁੱਟੇ ਪੰਜਾਬੀ ਨੌਜਵਾਨ June 5, 2026 Punjab 'ਚ 'ਪੋਸਟਰ ਵਾਰ' , ਮਜੀਠੀਆ ਦੇ ਸਮਰਥਨ 'ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ June 5, 2026 ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ June 5, 2026 - Advertisement - Latest article Annamalai Resign: ਸਿਆਸਤ ‘ਚ ਵੱਡੀ ਹਲਚਲ, ਭਾਜਪਾ ਦੇ ਸਾਬਕਾ ਪ੍ਰਧਾਨ ਨੇ ਦਿੱਤਾ ਅਸਤੀਫਾ; ਮੱਚਿਆ ਹੜਕੰਪ June 5, 2026 Patiala 'ਚ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲਿਸ ਦਾ ਲਾਠੀਚਾਰਜ , ਭਜਾ-ਭਜਾ ਕੁੱਟੇ ਪੰਜਾਬੀ ਨੌਜਵਾਨ June 5, 2026 Punjab 'ਚ 'ਪੋਸਟਰ ਵਾਰ' , ਮਜੀਠੀਆ ਦੇ ਸਮਰਥਨ 'ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ June 5, 2026 ਇਸ ਸੂਬੇ ‘ਚ 8 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਦਾ ਅਲਰਟ, ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਚੇਤਾਵਨੀ June 5, 2026 Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ June 5, 2026