ਪੈਰਲੰਪਿਕ: ਜੂਡੋ ਖਿਡਾਰੀ ਕਪਿਲ ਪਰਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ – Punjabi Tribune

Must read


ਪੈਰਿਸ, 5 ਸਤੰਬਰ

ਕਪਿਲ ਪਰਮਾਰ ਨੇ ਅੱਜ ਇੱਥੇ ਜੇ1 60 ਕਿਲੋ ਪੁਰਸ਼ ਪੈਰਾ ਜੂਡੋ ਮੁਕਾਬਲੇ ’ਚ ਬ੍ਰਾਜ਼ੀਲ ਦੇ ਐਲੀਲਟੋਨ ਡੀ ਓਲੀਵਿਏਰਾ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਭਾਰਤ ਨੂੰ ਜੂਡੋ ਵਿੱਚ ਪਹਿਲਾ ਪੈਰਾਲੰਪਿਕ ਤਗ਼ਮਾ ਦਿਵਾਇਆ। ਪਰਮਾਰ ਨੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਆਪਣੇ ਵਿਰੋਧੀ ’ਤੇ ਸ਼ੁਰੂ ਤੋਂ ਹੀ ਦਬਾਅ ਬਣਾਈ ਰੱਖਿਆ ਅਤੇ ਰਿਕਾਰਡ 10-0 ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਹ ਸੈਮੀਫਾਈਨਲ ਵਿੱਚ ਇਰਾਨ ਦੇ  ਬੀਏ ਖੋਰਮ  ਸਈਦ ਮੇੇਸਮ ਤੋਂ 0-10 ਨਾਲ ਹਾਰ ਗਿਆ ਸੀ।  -ਪੀਟੀਆਈ

 



News Source link

- Advertisement -

More articles

- Advertisement -

Latest article