ਪੈਟਰੋਲ ਪੰਪ ਲੁੱਟਣ ਵਾਲੇ ਚਾਰ ਗ੍ਰਿਫ਼ਤਾਰ

0
243


ਜਗਮੋਹਨ ਸਿੰਘ/ਸੰਜੀਵ ਬੱਬੀ

ਰੂਪਨਗਰ/ਚਮਕੌਰ ਸਾਹਿਬ, 26 ਅਕਤੂਬਰ

ਪੁਲੀਸ ਨੇ ਦਸਮੇਸ਼ ਫਿਊਲ ਪੁਆਇੰਟ ਪੈਟਰੋਲ ਪੰਪ ਸੱਲੋਮਾਜਰਾ ’ਤੇ 22 ਅਕਤੂਬਰ ਨੂੰ ਲੁੱਟ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗਿਫ਼ਤਾਰ ਕਰ ਕੇ ਪਿਸਤੌਲ, ਏਅਰਗੰਨ, ਦਾਹ, ਸਕੂਟਰ, ਕਾਰਤੂਸ, 93,000 ਹਜ਼ਾਰ ਰੁਪਏ ਨਗਦੀ ਸਣੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ (ਡੀ) ਅਮਨਿੰਦਰਵੀਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲੀਸ ਕਪਤਾਨ ਡਾ. ਸੰਦੀਪ ਕੁਮਾਰ ਗਰਗ ਦੀ ਅਗਵਾਈ ਵਿਚ ਪੁਲੀਸ ਪਾਰਟੀ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੈਟਰੋਲ ਪੰਪ ’ਤੇ ਹਮਲਾ ਕਰ ਕੇ ਦਫ਼ਤਰ ਦਾ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਅੰਦਰ ਬੈਠੇ ਪੰਪ ਮਾਲਕ ਗੁਰਮੇਲ ਸਿੰਘ ਦੇ ਭਾਣਜੇ ਗੁਰਜਿੰਦਰ ਸਿੰਘ ਦੇ ਸਿਰ ਵਿੱਚ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਮੁਲਜ਼ਮ ਦਫ਼ਤਰ ਵਿੱਚ ਪਈ ਸਟੀਲ ਦੀ ਅਲਮਾਰੀ ਤੋੜ ਕੇ ਉਸ ਵਿੱਚੋਂ 1,20,000 ਰੁਪਏ ਦੀ ਨਗਦੀ ਅਤੇ ਦਫ਼ਤਰ ਵਿੱਚ ਪਈ ਏਅਰਗੰਨ ਲੈ ਗਏ ਸਨ। ਇਸ ਸਬੰਧੀ ਥਾਣਾ ਚਮਕੌਰ ਸਾਹਿਬ ਵਿਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਹਰਮਨਜੋਤ ਸਿੰਘ ਵਾਸੀ ਚਮਕੌਰ ਸਾਹਿਬ, ਬਲਜਿੰਦਰ ਸਿੰਘ ਵਾਸੀ ਪਿੰਡ ਆਸਰੋਂ, ਸੋਨੂੰ ਵਾਸੀ ਚਮਕੌਰ ਸਾਹਿਬ, ਅਮਨਦੀਪ ਸਿੰਘ ਵਾਸੀ ਪਿੰਡ ਅੱਲਾਪੁਰ ਵਜੋਂ ਹੋਈ ਹੈ।





News Source link

LEAVE A REPLY

Please enter your comment!
Please enter your name here