ਪਟਿਆਲਾ: ਜ਼ਿਲ੍ਹੇ ’ਚ ਲੋਕਾਂ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਥਾਵਾਂ ਅਲਾਟ ਕਰਨ ਸਬੰਧੀ 12 ਮਾਰਚ ਤੋਂ 22 ਮਾਰਚ 2025 ਤੱਕ ਈ-ਨਿਲਾਮੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪੀਡੀਏ ਪਟਿਆਲਾ ਦੇ ਅਸਟੇਟ ਅਫ਼ਸਰ ਰਿਚਾ ਗੋਇਲ ਨੇ ਦੱਸਿਆ ਕਿ ਪੀਡੀਏ ਵਲੋਂ ਪਟਿਆਲਾ, ਨਾਭਾ, ਸੰਗਰੂਰ, ਧੂਰੀ, ਅਮਰਗੜ੍ਹ ਵਿੱਚ ਪੈਂਦੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਸਾਈਟਾਂ ਦੀ ਤਕਰੀਬਨ 622 ਕਰੋੜ ਦੀ ਪ੍ਰਾਪਰਟੀ ਈ-ਆਕਸ਼ਨ ’ਤੇ ਲਗਾਈ ਗਈ ਹੈ। ਰਿਚਾ ਗੋਇਲ ਨੇ ਦੱਸਿਆ ਕਿ ਇਸ ਵਾਰ ਦੀ ਈ-ਨਿਲਾਮੀ ਵਿੱਚ ਕੁੱਲ 154 ਰਿਹਾਇਸ਼ੀ ਪਲਾਟ, 127 ਦੁਕਾਨਾਂ , 67 ਬੂਥ, 50 ਦੇ ਕਰੀਬ ਐੱਸਸੀਓਜ 1 ਚੰਕ ਸਾਈਟ ਅਤੇ 1 ਸਕੂਲ ਸਾਈਟ ਨੂੰ ਆਕਸ਼ਨ ’ਤੇ ਲਗਾਇਆ ਗਿਆ ਹੈ। ਇਸ ਵਿੱਚ ਹਿੱਸਾ ਲੈਣ ਲਈ https://puda.enividha.com ਵੈਬ ਸਾਈਟ ’ਤੇ ਅਪਲਾਈ ਕੀਤਾ ਜਾ ਸਕਦਾ ਹੈ। – ਪੱਤਰ ਪ੍ਰੇਰਕ
News Source link
#ਪਡਏ #ਵਲ #ਤਕ #ਕਰੜ #ਦ #ਜਇਦਦ #ਦ #ਈਨਲਮ