ਪਿੰਡ ਮਾਝੀ ਦੀ ਵਿਆਹੁਤਾ ਔਰਤ ਨੇ ਨਹਿਰ ’ਚੋਂ ਛਾਲ ਮਾਰਕੇ ਆਤਮਹੱਤਿਆ ਕੀਤੀ

0
183


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 30 ਜੁਲਾਈ

ਇੱਥੋਂ ਨੇੜਲੇ ਪਿੰਡ ਮਾਝੀ ਦੀ ਵਿਆਹੁਤਾ ਔਰਤ ਕਮਲਪ੍ਰੀਤ ਕੌਰ (32) ਵੱਲੋਂ ਕਥਿਤ ਤੌਰ ’ਤੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਮ੍ਰਿਤਕਾ ਦੇ ਪਿਤਾ ਗੁਰਦਰਸ਼ਨ ਸਿੰਘ ਵਾਸੀ ਚੰਨੋਂ ਨੇ ਪਸਿਆਣਾ ਪੁਲੀਸ ਸ਼ਿਕਾਇਤ ਦਰਜ ਕਰਾਉਂਦਿਆਂ ਦੋਸ਼ ਲਾਇਆ ਕਿ ਲੜਕੀ ਦੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਜਿਸ ਤੋਂ ਪ੍ਰੇਸ਼ਾਨ ਕਮਲਪ੍ਰੀਤ ਕੌਰ ਘਰ ਤੋਂ ਕਿਤੇ ਚਲੀ ਗਈ ਅਤੇ ਬਾਅਦ ਵਿਚ ਉਸਦੀ ਲਾਸ਼ ਪਟਿਆਲਾ-ਸਮਾਣਾ ਮਾਰਗ ਤੇ ਸਥਿਤ ਪਿੰਡ ਨੱਸੂਪੁਰ ਨੇੜੇ ਭਾਖੜਾ ਨਹਿਰ ਵਿੱਚੋਂ ਮਿਲੀ।

ਪਸਿਆਣਾ ਪੁਲੀਸ ਵੱਲੋਂ ਗੁਰਦਰਸ਼ਨ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮ੍ਰਿਤਕਾ ਦੇ ਪਤੀ ਪ੍ਰਦੀਪ ਸਿੰਘ, ਸੱਸ ਦਰਸ਼ਨ ਕੌਰ, ਸਹੁਰੇ ਹਾਕਮ ਸਿੰਘ ਸਾਰੇ ਵਾਸੀ ਪਿੰਡ ਮਾਝੀ ਅਤੇ ਨਣਦ ਜਸਵੀਰ ਕੌਰ ਵਾਸੀ ਗੱਜੂਮਾਜਰਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।



News Source link