ਪਿੰਡ ਬਡਹੇੜੀ ’ਚ ਨੌਜਵਾਨਾਂ ਨੇ ਲੰਗਰ ਲਗਾਇਆ – punjabitribuneonline.com

0
210


ਟਿ੍ਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 28 ਦਸੰਬਰ

ਚੰਡੀਗੜ੍ਹ ਦੇ ਪਿੰਡ ਬਡਹੇੜੀ ਵਿਖੇ ਨੌਜਵਾਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਲੰਗਰ ਲਗਾਇਆ। ਇਸ ਮੌਕੇ ਕਾਂਗਰਸੀ ਆਗੂ ਐਡਵੋਕੇਟ ਅਤਿੰਦਰਜੀਤ ਸਿੰਘ ਰੋਬੀ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਲੰਗਰ ਵਿੱਚ ਸੇਵਾ ਕੀਤੀ। ਇਸ ਦੌਰਾਨ ਰੋਬੀ ਨੇ ਨੌਜਵਾਨਾਂ ਨੂੰ ਗੁਰੂਆਂ ਦੇ ਦਿਖਾਏ ਹੋਏ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।



News Source link