ਪਾਪੂਆ ਨਿਊ ਗਿਨੀ ਵਿੱਚ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ

Must read


ਮੈਲਬਰਨ, 26 ਮਈ

ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਅੱਜ ਅੰਦਾਜ਼ਾ ਲਗਾਇਆ ਕਿ ਪਾਪੂਆ ਨਿਊ ਗਿਨੀ ਵਿੱਚ ਵੱਡੀ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਢਿੱਗਾਂ ਡਿੱਗਣ ਕਾਰਨ 100 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ।

ਦੱਖਣੀ ਪ੍ਰਸ਼ਾਂਤ ਦੀਪ ਰਾਸ਼ਟਰ ਵਿੱਚ ਸੰਯੁਕਤ ਰਾਸ਼ਟਰ ਪਰਵਾਸ ਏਜੰਸੀ ਦੇ ਮਿਸ਼ਨ ਮੁਖੀ ਸੇਰਹਾਨ ਐਕਟੋਪ੍ਰਾਕ ਨੇ ਕਿਹਾ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯਮਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਇਸ ਗਿਣਤੀ ’ਤੇ ਆਧਾਰਿਤ ਹੈ ਕਿ ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ 150 ਤੋਂ ਵੱਧ ਮਕਾਨ ਦੱਬ ਗਏ ਹਨ ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅਨੁਮਾਨ ਲਗਾਇਆ ਗਿਆ ਸੀ। ਐਕਟੋਪ੍ਰਾਕ ਨੇ ‘ਐਸੋਸੀਏਟਿਡ ਪ੍ਰੈੱਸ’ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਅਨੁਮਾਨ ਲਗਾ ਰਹੇ ਹਨ ਕਿ 670 ਤੋਂ ਵੱਧ ਲੋਕ ਮਿੱਟੀ ਹੇਠ ਦੱਬੇ ਹਨ।’’ ਐਤਵਾਰ ਤੱਕ ਸਿਰਫ਼ ਪੰਜ ਲਾਸ਼ਾਂ ਅਤੇ ਇਕ ਹੋਰ ਵਿਅਕਤੀ ਦਾ ਇਕ ਪੈਰ ਬਰਾਮਦ ਕੀਤਾ ਗਿਆ ਸੀ। -ਏਪੀ



News Source link

- Advertisement -

More articles

- Advertisement -

Latest article