ਪਾਕਿਸਤਾਨ ਵੱਲੋਂ 495 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ

Must read


ਨਵੀਂ ਦਿੱਲੀ, 17 ਜੂਨ

ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ 495 ਵੀਜ਼ੇ ਜਾਰੀ ਕੀਤੇ ਹਨ। ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਦੁਵੱਲੇ ਪ੍ਰੋਟੋਕੋਲ ਤਹਿਤ ਭਾਰਤ ਤੋਂ ਸਿੱਖ ਅਤੇ ਹਿੰਦੂ ਤੀਰਥ ਯਾਤਰੀ ਹਰੇਕ ਸਾਲ ਪਾਕਿਸਤਾਨ ਜਾਂਦੇ ਹਨ। ਪ੍ਰੋਟੋਕਾਲ ਤਹਿਤ ਪਾਕਿਸਤਾਨੀ ਤੀਰਥ ਯਾਤਰੀ ਵੀ ਹਰੇਕ ਸਾਲ ਭਾਰਤ ਆਉਂਦੇ ਹਨ। ਪਾਕਿਸਤਾਨ ਹਾਈ ਕਮਿਸ਼ਨਰ ਨੇ ਕਿਹਾ, ‘‘ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਹਾਈ ਕਮਿਸ਼ਨਰ ਨੇ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ 21 ਤੋਂ 30 ਜੂਨ ਤੱਕ ਪਾਕਿਸਤਾਨ ਵਿੱਚ ਹੋਣ ਵਾਲੇ ਸਾਲਾਨਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ 495 ਵੀਜ਼ੇ ਜਾਰੀ ਕੀਤੇ ਹਨ।’’ -ਪੀਟੀਆਈ





News Source link

- Advertisement -

More articles

- Advertisement -

Latest article