ਪਾਕਿਸਤਾਨ: ਵੈਨ ਨਾਲੇ ’ਚ ਡਿੱਗੀ, 6 ਹਲਾਕ

Must read


ਪਿਸ਼ਾਵਰ, 27 ਅਗਸਤ

ਉੱਤਰ ਪੱਛਮੀ ਪਾਕਿਸਤਾਨ ’ਚ ਯਾਤਰੀਆਂ ਨੂੰ ਲਿਜਾ ਰਹੀ ਇੱਕ ਵੈਨ ਪੁਲ ਤੋਂ ਡਿੱਗਣ ਕਾਰਨ ਦੋ ਔਰਤਾਂ ਸਣੇ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਖਬਾਰ ‘ਡਾਅਨ’ ਦੀ ਖ਼ਬਰ ਮੁਤਾਬਕ ਇਹ ਹਾਦਸਾ ਖੈਬਰ ਪਖਤੂਨਖਵਾ ਦੇ ਮਨਸ਼ੇਰਾ ਜ਼ਿਲ੍ਹੇ ’ਚ ਉਦੋਂ ਵਾਪਰਿਆ ਜਦੋਂ ਡਰਾਈਵਰ ਹੱਥੋਂ ਬੇਕਾਬੂ ਹੋ ਕੇ ਵੈਨ ਪੁਲ ਤੋਂ ਨਾਲੇ ਵਿੱਚ ਡਿੱਗੀ ਪਈ। ਵੈਨ ਵਿੱਚ 13 ਯਾਤਰੀ ਸਨ।  ਬਚਾਅ ਅਧਿਕਾਰੀਆਂ ਮੁਤਾਬਕ ਇਹ ਵੈਨ ਬੱਟਾਗ੍ਰਾਮ ਥਕੋਟ ਇਲਾਕੇ ਤੋਂ ਮਨਸ਼ੇਰਾ ਵਿੱਚ ਹਜ਼ਾਰਾ ਮੋਟਰਵੇਅ ਨੂੰ ਜੋੜਦੀ ਸੜਕ ’ਤੇ ਜਾ ਰਹੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article