ਪਾਕਿਸਤਾਨ ਦੀ ਕਬਾਇਲੀ ਕੌਂਸਲ ਨੇ ਔਰਤਾਂ ਉਤੇ ਪਾਬੰਦੀਆਂ ਲਾਈਆਂ

0
323


ਇਸਲਾਮਾਬਾਦ, 17 ਜੁਲਾਈ

ਪਾਕਿਸਤਾਨ ਦੀ ਕਬਾਇਲੀ ਕੌਂਸਲ ਨੇ ਔਰਤਾਂ ਉਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਜਾਣ ਦੀ ਪਾਬੰਦੀ ਲਾ ਦਿੱਤੀ ਹੈ। ਬਜੌਰ ਜ਼ਿਲ੍ਹੇ ਦੀ ‘ਜਿਰਗਾ ਪਰਿਸ਼ਦ’ ਦਾ ਕਹਿਣਾ ਹੈ ਕਿ ਔਰਤਾਂ ਦਾ ਸੈਰ-ਸਪਾਟੇ ਤੇ ਮਨੋਰੰਜਨ ਲਈ ਜਨਤਕ ਥਾਵਾਂ ਉਤੇ ਜਾਣਾ ‘ਅਨੈਤਿਕ’ ਹੈ ਤੇ ਇਸਲਾਮ ਦੇ ਸਿਧਾਤਾਂ ਦੇ ਖ਼ਿਲਾਫ਼ ਹੈ। ਇਹ ਕਬਾਇਲੀ ਕੌਂਸਲ ਜ਼ਿਲ੍ਹੇ ਦੀ  ਬੇਹੱਦ ਰੂੜੀਵਾਦੀ ਸਲਾਰਜ਼ਈ ਤਹਿਸੀਲ ਨਾਲ ਸਬੰਧਤ ਹੈ। ਕੌਂਸਲ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਇਹ ਫ਼ੈਸਲਾ ਐਤਵਾਰ ਤੱਕ ਲਾਗੂ ਨਹੀਂ ਹੁੰਦਾ ਤਾਂ ਕੌਂਸਲ ਮੈਂਬਰ ਖ਼ੁਦ ਇਸ ਨੂੰ ਲਾਗੂ ਕਰਾ ਦੇਣਗੇ। ‘ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ‘ਜਿਰਗਾ’ ਦਾ ਪ੍ਰਬੰਧ ਜਮੀਅਤ-ਉਲੇਮਾ-ਏ-ਇਸਲਾਮ-ਫ਼ਜ਼ਲ ਦੀ ਸਥਾਨਕ ਇਕਾਈ ਨੇ ਕੀਤਾ ਸੀ ਜੋ ਕਿ ਸੱਤਾਧਾਰੀ ਧਿਰ ਦੀ ਮੈਂਬਰ ਵੀ ਹੈ। -ਪੀਟੀਆਈ    





News Source link

LEAVE A REPLY

Please enter your comment!
Please enter your name here