ਦੇਵਿੰਦਰ ਸਿੰਘ ਜੱਗੀ
ਪਾਇਲ, 1 ਜੂਨ
ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਜੰਮਪਲ ਪਰਮੀਤ ਸਿੰਘ ਬੋਪਾਰਾਏ ਨੇ ਕੈਨੇਡਾ ਦੇ ਅਲਬਰਟਾ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਪਿੰਡ, ਮਾਪਿਆਂ ਅਤੇ ਪੰਜਾਬ ਦਾ ਨਾਂ ਚਮਕਾ ਦਿੱਤਾ ਹੈ। ਸ੍ਰੀ ਪਰਮੀਤ ਸਿੰਘ ਬੋਪਾਰਾਏ ਦਾ ਜਨਮ ਪਿਤਾ ਬਲਵਿੰਦਰ ਸਿੰਘ ਬੋਪਾਰਾਏ ਅਤੇ ਮਾਤਾ ਕੁਲਜਿੰਦਰ ਕੌਰ ਦੀ ਕੁੱਖੋਂ 27 ਮਈ 1984 ਨੂੰ ਕਿਸਾਨ ਪਰਿਵਾਰ ਦੇ ਘਰ ਹੋਇਆ। ਉਨ੍ਹਾਂ ਦੇ ਦੋ ਬੱਚੇ ਲੜਕੀ ਅਤੇ ਲੜਕਾ ਹਨ। ਉਨ੍ਹਾਂ ਮੁੱਢਲੀ ਸਿੱਖਿਆ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਤੋਂ ਪ੍ਰਾਪਤ ਕੀਤੀ, ਥਾਪਰ ਕਾਲਜ ਪਟਿਆਲਾ ਤੋਂ ਤਿੰਨ ਸਾਲ ਦਾ ਡਿਪਲੋਮਾ ਅਤੇ ਮਲੋਟ ਤੋਂ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ। ਵਿਆਹ ਕਰਵਾਉਣ ਤੋਂ ਬਾਅਦ ਸਾਲ 2008 ਵਿੱਚ ਕੈਨੇਡਾ ਚਲੇ ਗਏ, ਜਿੱਥੇ ਉਨ੍ਹਾਂ ਆਪਣੇ ਮਾਤਾ ਪਿਤਾ ਦੇ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਪਰਮੀਤ ਸਿੰਘ ਬੋਪਾਰਾਏ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾ। ਕੈਨੇਡਾ ਪਹੁੰਚਣ ਤੋਂ ਕੁੱਝ ਸਮਾਂ ਬਾਅਦ ਪਰਮੀਤ ਸਿੰਘ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਫਿਰ ਉਹ ਗੁਰਦੁਆਰਾ ਦਸਮੇਸ਼ ਕਲਚਰ ਕੈਲਗਰੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਖਾਲਸਾ ਸਕੂਲ ਕੈਲਗਰੀ ਦੇ ਸਰਬਸੰਮਤੀ ਦੇ ਚੇਅਰਮੈਨ ਚੁਣੇ ਗਏ। ਉਹ ਹੁਣ ਐੱਨਡੀਪੀ ਦੇ ਮੀਤ ਪ੍ਰਧਾਨ ਵੀ ਹਨ। ਅੱਜ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਘੁਡਾਣੀ ਕਲਾਂ ਵਿਖੇ ਪੱਤਰਕਾਰਾਂ ਵਲ਼ੋਂ ਦੌਰਾ ਕੀਤਾ ਗਿਆ ਤਾਂ ਘਰ ਵਧਾਈਆਂ ਦੇਣ ਵਾਲੇ ਪੁੱਜੇ ਹੋਏ ਸਨ। ਪਰਮੀਤ ਸਿੰਘ ਬੋਪਾਰਾਏ ਦੀ ਦਾਦੀ ਮਨਜੀਤ ਕੌਰ ਤੇ ਤਾਇਆ ਘਰ ਸਨ। ਪਿੰਡ ਦੇ ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਮਨਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਪਰਿਵਾਰ ਨੂੰ ਵਧਾਈ ਦਿੱਤੀ।। ਇਸ ਮੌਕੇ ਬੀਬੀ ਹਰਜੀਤ ਕੌਰ, ਭੈਣ ਰੁਪਿੰਦਰ ਕੌਰ ਰੂਪੀ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਪ੍ਰਧਾਨ ਕੇਸਰ ਸਿੰਘ, ਡਾਇਰੈਕਟਰ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਦਰਸ਼ਨ ਸਿੰਘ, ਸਤਵਿੰਦਰ ਸਿੰਘ, ਰਬਨਦੀਪ ਸਿੰਘ,ਕੁਲਜੀਤ ਸਿੰਘ, ਸਤਵਿੰਦਰ ਸਿੰਘ ਸਾਰੇ ਪੰਚ, ਬਲਵੰਤ ਸਿੰਘ ਘਲੋਟੀ, ਸਵਰਨ ਸਿੰਘ, ਸੰਦੀਪ ਸਿੰਘ ਤੇ ਪਰਵਿੰਦਰਜੀਤ ਸਿੰਘ ਹਾਜ਼ਰ ਸਨ।
News Source link
#ਪਰਮਤ #ਸਘ #ਬਪਰਏ #ਦ #ਪਡ #ਘਡਣ #ਕਲ #ਚ #ਖਸ਼ #ਦ #ਮਹਲ