ਪਰਮੀਤ ਸਿੰਘ ਪਟਿਆਲਾ ਮੀਡੀਆ ਕਲੱਬ ਦੇ ਨਵੇਂ ਪ੍ਰਧਾਨ ਬਣੇ

0
119


ਸਰਬਜੀਤ ਸਿੰਘ ਭੰਗੂ

ਪਟਿਆਲਾ, 10 ਅਪਰੈਲ

ਪਟਿਆਲਾ ਮੀਡੀਆ ਕਲੱਬ ਦੀ ਹੋਈ ਚੋਣ ਵਿਚ ਪਰਮੀਤ ਸਿੰਘ ਨੂੰ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਚੋਣ ਨਤੀਜਿਆਂ ਦਾ ਐਲਾਨ ਕਰਦਿਆਂ ਮੁੱਖ ਚੋਣ ਅਫਸਰ ਉਜਾਗਰ ਸਿੰਘ, ਸਹਾਇਕ ਚੋਣ ਅਫਸਰ ਕੁਲਜੀਤ ਸਿੰਘ ਤੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪ੍ਰਧਾਨ ਸਮੇਤ ਸਾਰੇ 12 ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਹਨ। ਇਨ੍ਹਾਂ ਵਿਚ ਖੁਸ਼ਵੀਰ ਸਿੰਘ ਤੂਰ ਸਕੱਤਰ ਜਨਰਲ, ਕੁਲਵੀਰ ਸਿੰਘ ਧਾਲੀਵਾਲ ਖ਼ਜ਼ਾਨਚੀ, ਧਰਮਿੰਦਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਅਤੇ ਸੁਰੇਸ਼ ਕਾਮਰਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਔਲਖ ਸਕੱਤਰ, ਜਤਿੰਦਰ ਗਰੋਵਰ, ਅਨੂ ਅਲਬਰਟ, ਕਮਲ ਦੂਬਾ ਤੇ ਪ੍ਰੇਮ ਵਰਮਾ ਨੂੰ ਜੁਆਇੰਟ ਸਕੱਤਰ ਜਦੋਂ ਕਿ ਰਣਜੀਤ ਸਿੰਘ ਰਾਣਾ ਰੱਖੜਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ਹੈ।



News Source link